29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤ ਲ ਹੋਇਆ ਸੀ, ਹੁਣ ਤੱਕ 3 ਸ਼ੂਟਰ ਗ੍ਰਿਫਤਾਰ 2 ਦੀ ਐਨਕਾਉਂਟਰ ਵਿੱਚ ਮੌ ਤ
‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ਨੂੰ ਲੈ ਕੇ ਰੋਜ਼ਾਨਾ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਕੁਝ ਦਿਨ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਜਲਦ ਹੀ ਆਪਣੇ ਪੁੱਤਰ ਦੇ ਕਤ ਲ ਦੀ ਸਾਜਿਸ਼ ਵਿੱਚ ਸ਼ਾਮਲ ਇੱਕ-ਇੱਕ ਮੁਲਜ਼ਮ ਦਾ ਨਾਂ ਪੁਲਿਸ ਨੂੰ ਦੱਸਣ ਦਾ ਫੈਸਲਾ ਕੀਤਾ ਸੀ । ਹੁਣ ਕ ਤਲ ਵਾਲੇ ਦਿਨ ਮੌਕੇ ‘ਤੇ ਮੌਜੂਦ ਇੱਕ ਚਸ਼ਮਦੀਦ ਦੇ ਖੁਲਾਸੇ ਨੇ ਜਾਂਚ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ। ਚਸ਼ਮਦੀਦ ਆਪਣੇ ਆਪ ਨੂੰ ਸਾਬਕਾ ਫੌਜੀ ਦੱਸ ਰਿਹਾ ਹੈ ਅਤੇ ਉਸ ਦੇ ਬਿਆਨ ਥਾਰ ਵਿੱਚ ਬੈਠੇ ਮੂਸੇਵਾਲਾ ਦੇ ਦੋਸਤਾਂ ‘ਤੇ ਗੰਭੀਰ ਸਵਾਲ ਖੜੇ ਕਰ ਰਹੇ ਹਨ। ਸਿਰਫ਼ ਇੰਨਾਂ ਹੀ ਨਹੀਂ ਬਿਆਨਾਂ ਵਿੱਚ ਕ ਤਲ ਤੋਂ ਬਾਅਦ ਪੁਲਿਸ ਦੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। ਇਸ ਚਸ਼ਮਦੀਦ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਹਾਲਾਂਕਿ ਵੀਡੀਓ ‘ਤੇ ਮੂਸੇਵਾਲਾ ਦੇ ਦੋਸਤਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ।
ਵੀਡੀਓ ਵਿੱਚ ਚਸ਼ਮਦੀਦ ਦਾਅਵਾ
ਚਸ਼ਮਦੀਦ ਵੀਡੀਓ ਵਿੱਚ ਇਹ ਦਾਅਵਾ ਕਰ ਰਿਹਾ ਹੈ ਕਿ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਸ ਨੇ ਦੱਸਿਆ 4 ਲੋਕ ਹੁਣੇ ਹੀ ਹਰਿਆਣਾ ਵੱਲ ਭੱਜੇ ਹਨ ਜਦਕਿ 2 ਪੰਜਾਬ ਦੀ ਤਰਫ਼ ਗਏ ਹਨ। ਜੇਕਰ ਪੁਲਿਸ ਉਸੇ ਵਕਤ ਨਾਕੇ ਲੱਗਾ ਦਿੰਦੀ ਤਾਂ ਉਹ ਫੜੇ ਜਾਂਦੇ। ਇਸ ਤੋਂ ਇਲਾਵਾ ਹੁਣ ਦੀ ਜਾਂਚ ਵਿੱਚ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਨੇ ਗੱਡੀ ਵਿੱਚੋਂ 2 ਫਾਇਰ ਕੀਤੇ ਸਨ ਜਦਕਿ ਚਸ਼ਮਦੀਦ ਕਹਿ ਰਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਲਾਕ ਗੱਡੀ ਤੋਂ ਫਾਇਰ ਕਿਵੇ ਕੀਤੇ ਜਦਕਿ ਥਾਰ ਦੇ ਸ਼ੀਸ਼ੇ ਵੀ ਬੰਦ ਸਨ। ਸਾਬਕਾ ਫੌਜੀ ਨੇ ਦੱਸਿਆ ਕਿ ਸ਼ੂਟ ਆਉਟ ਤੋਂ ਬਾਅਦ 20 ਤੋਂ 22 ਮਿੰਟ ਤੱਕ ਥਾਰ ਵਿੱਚ ਬੈਠੇ ਮੂਸੇਵਾਲਾ ਦੇ ਦੋਸਤਾਂ ਨੇ ਦਰਵਾਜ਼ਾ ਹੀ ਨਹੀਂ ਖੋਲਿਆ,ਉਹ ਅੰਦਰ ਹੀ ਬੈਠੇ ਰਹੇ। ਪਿੰਡ ਦੇ ਲੋਕਾਂ ਨੇ ਥਾਰ ਦੇ ਸ਼ੀਸ਼ੇ ਤੋੜ ਕੇ ਸਿੱਧੂ ਨੂੰ ਬਾਹਰ ਕੱਢਿਆ, ਫਿਰ ਦੋਸਤ ਲਾਕ ਖੋਲ ਕੇ ਬਾਹਰ ਨਿਕਲੇ। ਅੱਗੇ ਬੈਠੇ ਦੋਸਤ ਦੇ ਪੈਰਾ ਵਿੱਚ ਗੋ ਲੀ ਕਿਵੇ ਲੱਗੀ ? ਜਦਕਿ ਉਹ ਮੂਸੇਵਾਲਾ ਦੇ ਨਾਲ ਅੱਗੇ ਦੀ ਸੀਟ ‘ਤੇ ਹੀ ਬੈਠਾ ਸੀ ? ਪਿੰਡ ਦੇ ਲੋਕ ਮੂਸੇਵਾਲਾ ਨੂੰ ਪ੍ਰਾਈਵੇਟ ਗੱਡੀ ‘ਤੇ ਹਸਪਤਾਲ ਲੈ ਕੇ ਗਏ ਪਰ ਉਸ ਦੇ ਦੋਸਤ ਨਹੀਂ ਗਏ। ਪੁਲਿਸ ਦੇ ਆਉਣ ਤੋਂ ਬਾਅਦ ਜਦੋਂ ਐਂਬੁਲੈਂਸ ਪਹੁੰਚੀ ਤਾਂ ਉਹ ਉਸ ਵਿੱਚ ਗਏ। ਚਸ਼ਮਦੀਦ ਨੇ ਦੱਸਿਆ ਕਿ ਕ ਤਲ ਤੋਂ ਬਾਅਦ ਉਸ ਦਾ ਦੋਸਤ 5 ਮਿੰਟ ਤੱਕ ਫੋਨ ‘ਤੇ ਗੱਲ ਕਰ ਰਿਹਾ ਸੀ,ਜੇਕਰ ਉਹ ਇਸ ਗੱਲ ਤੋਂ ਮੁਕਰ ਦੇ ਨੇ ਤਾਂ ਸਾਡੇ ਸਾਹਮਣੇ ਆਉਣ ਅਸੀਂ ਸਾਬਿਤ ਕਰ ਦੇਵਾਂਗੇ।
ਪਿਤਾ ਨੇ ਕਿਹਾ ਸੀ ਕਿ ਕਰੀਬੀਆਂ ਦਾ ਹੱਥ
ਭਾਸਕਰ ਵਿੱਚ ਛਪੀ ਖ਼ਬਰ ਦੇ ਮੁਤਾਬਿਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਕਈ ਕਰੀਬੀ ਵੀ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ ਹਨ। ਉਹ ਦੋਸਤ ਜੋ ਮੂਸੇਵਾਲਾ ਦੇ ਕਰੀਬੀ ਸੀ,ਉਨ੍ਹਾਂ ਨੇ ਕਿਹਾ ਸੀ ਕਿ ਉਹ ਜਲਦ ਹੀ ਇਸ ਦਾ ਖੁਲਾਸਾ ਕਰਨਗੇ ਹਾਲਾਂਕਿ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਦੇ ਨਾਲ ਥਾਰ ਵਿੱਚ ਬੈਠੇ ਦੋਸਤਾਂ ‘ਤੇ ਕੋਈ ਸ਼ੱਕ ਨਹੀਂ ਜਤਾਇਆ ਸੀ