India Punjab

ਸਿੱਧੂ ਮੂਸੇਵਾਲਾ ‘ਤੇ ਕਿਤਾਬ ਲਿਖਣ ਵਾਲੇ ਖਿਲਾਫ ਵੱਡਾ ਐਕਸ਼ਨ !

ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ (Sidhu Moosawala) ਦੀ ਜ਼ਿੰਦਗੀ ‘ਤੇ ਕਿਤਾਬ ਲਿਖਣ ਵਾਲੇ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਿਤਾ ਬਲਕੌਰ ਸਿੰਘ (Balkaur singh) ਦੀ ਸ਼ਿਕਾਇਤ ‘ਤੇ ਲੇਖਕ ਮਨਜਿੰਦਰ ਮਾਖਾ (Writer Manjinder Singh Makha) ਨਾਂ ਦੇ ਸ਼ਖਸ ਖਿਲਾਫ FIR ਦਰਜ ਕੀਤੀ ਗਈ ਹੈ । ਮਨਜਿੰਦਰ ਮਾਖਾ ਨੇ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਬਾਰੇ ਕਿਤਾਬ ਲਿਖੀ ਹੈ,ਜਿਸ ਦਾ ਨਾਂ ਹੈ ‘ਮਨਜਿੰਦਰ ਸਿੰਘ ਮਾਖਾ ਦਾ ਰੀਅਲ ਰੀਜ਼ਨ ਵਾਏ ਲੈਜੇਂਡ ਡਾਇਡ’।

ਪਿਤਾ ਬਲਕੌਰ ਸਿੰਘ ਮੁਤਾਬਿਕ ਕਿਤਾਬ ਵਿੱਚ ਮੇਰੇ ਪੁੱਤਰ ਦੇ ਖਿਲਾਫ ਗਲਤ ਜਾਣਕਾਰੀ ਛਾਪਿਆ ਗਈਆਂ ਹਨ,ਪਿਤਾ ਨੇ ਸਿੱਧੂ ਦੇ ਘਰ ਦੀਆਂ ਤਸਵੀਰਾਂ ਵੀ ਚੋਰੀ ਕਰਨ ਦਾ ਇਲਜ਼ਾਮ ਲੱਗੇ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਮਨਜਿੰਦਰ ਮਾਖਾ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ।

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਗਾਣਿਆਂ ਦੇ ਕਾਪੀਰਾਈਟਸ ਨੂੰ ਲੈ ਕੇ ਵੀ ਵਿਵਾਦ ਹੋ ਚੁੱਕਿਆ ਹੈ । ਉਸ ਵੇਲੇ ਵੀ ਪਿਤਾ ਬਲਕੌਰ ਸਿੰਘ ਨੇ ਮਾਮਲਾ ਦਰਜ ਕਰਵਾਇਆ ਸੀ ।