ਬਿਊਰੋ ਰਿਪੋਰਟ : ਗੋਇੰਦਵਾਲ ਜੇਲ੍ਹ ਤੋਂ ਵੱਡੀ ਖ਼ਬਰ ਆ ਰਹੀ ਹੈ । ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ 2 ਗੈਂਗਸਟਰਾਂ ਦਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਹੈ । ਜੇਲ੍ਹ ਵਿੱਚ ਦੂਜੇ ਗੈਂਗ ਦੇ ਨਾਲ ਮੁਠਭੇੜ ਦੌਰਾਨ ਇਹ ਕਤਲ ਹੋਇਆ ਹੈ । ਮਰਨ ਵਾਲੇ ਇੱਕ ਗੈਂਗਸਟਰ ਦਾ ਨਾਂ ਮਨਮੋਹਨ ਮੋਹਣਾ ਅਤੇ ਦੂਜੇ ਗੈਂਗਸਟਰ ਦਾ ਨਾਂ ਮਨਦੀਪ ਤੂਫਾਨ ਦੱਸਿਆ ਜਾ ਰਿਹਾ ਹੈ। ਜਦਕਿ ਤੀਜਾ ਗੈਂਗਸਟਰ ਕੇਸ਼ਵ ਬੁਰੀ ਤਰ੍ਹਾਂ ਜ਼ਖਮੀ ਹੈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ । ਮਨਮੋਹਨ ਮੋਹਣਾ ਪਹਿਲਾ ਅਜਿਹਾ ਗੈਂਗਸਟਰ ਸੀ ਜਿਸ ਨੂੰ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਕੇਸ ਵਿੱਚ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਸੀ । ਇਸ ਨੇ ਹੀ ਕਤਲ ਦੇ ਲਈ ਗੱਡੀਆਂ ਦਿੱਤੀਆਂ ਸਨ । ਮਨਦੀਪ ਸਿੰਘ ਤੂਫਾਨ ਬਟਾਲਾ ਦਾ ਰਹਿਣ ਵਾਲਾ ਸੀ ਜਦਕਿ ਮਨਮੋਹਨ ਮੋਹਣਾ ਬੁਢਲਾਡਾ ਦਾ ਰਹਿਣ ਵਾਲਾ ਹੈ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਮੋਹਣਾ ਦੀ ਮੌਤ ਹੋ ਗਈ । ਜ਼ਖਮੀ ਗੈਂਗਸਟਰ ਕੇਸ਼ਵ ਉਹ ਹੀ ਸ਼ਖਸ ਹੈ ਜਿਸ ਨੇ ਕੇਕੜੇ ਨਾਲ ਸਿੱਧੂ ਮੂਸੇਵਾਲਾ ਦੀ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ। ਇਸ ਤੋਂ ਇਲਾਵਾ ਕੇਸ਼ਵ ਹੀ ਸ਼ੂਟਰ ਪ੍ਰਿਅਵਰ ਫੌਜੀ ਅੰਕਿਤ ਸੇਰਸਾ ਨੂੰ ਉੱਥੋਂ ਕੱਢ ਕੇ ਲੈਕੇ ਗਿਆ। ਜਦਕਿ ਮਨਦੀਪ ਤੂਫਾਨ ਨੇ ਪੁਲਿਸ ਯੂਨੀਫਾਰਮ ਪਾਕੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਸੀ । ਪੁਲਿਸ ਦੀ ਯੂਨੀਫਾਰਮ ਸ਼ੂਟਰ ਅੰਕਿਤ ਸੇਰਸਾ,ਪ੍ਰਿਅਵਰ ਫੌਜੀ ਤੋਂ ਫੜੀ ਗਈ ਸੀ । ਪਰ ਅਖੀਰ ਵਿੱਚ ਇਹ ਪਲਾਨ ਬਦਲ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਮਨਮੋਹਨ ਮੋਹਣਾ ਨੇ ਮੰਨਿਆ ਸੀ ਕਿ ਉਸ ਨੇ ਵੀ ਸਿੱਧੂ ਮੂਸੇਵਾਲਾ ਕੀ ਰੇਕੀ ਕੀਤੀ ਸੀ । ਜੱਗੂ ਭਗਵਾਨਪੁਰੀਆ ਨੇ ਉਸ ਦੀ ਰੇਕੀ ਕਰਨ ਦੇ ਲਈ ਕਿਹਾ ਸੀ। ਖਬਰਾਂ ਆ ਰਹੀਆਂ ਹਨ ਸਿੱਧੂ ਮੂਸੇਵਾਲਾ ਦੇ ਕਤਲ ਦੇ 2 ਮਾਸਟਰ ਮਾਇੰਡ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂਭਗਵਾਨਪੁਰੀਆਂ ਵਿਚਾਲੇ ਆਪਸੀ ਮਤਭੇਦ ਹੋ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਦੋਵਾਂ ਦੇ ਗੈਂਗਸਟਰ ਆਪਸ ਵਿੱਚ ਭਿੜ ਗਏ ।
ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਦੀਪਕ ਮੁੰਡੀ ਨਾਲ ਲੜਨ ਲਈ ਸਭ ਤੋਂ ਪਹਿਲਾਂ ਜੱਗੂ ਭਗਵਾਨਪੁਰੀਆ ਦਾ ਗੈਂਗਸਟਰ ਮਨਦੀਪ ਸਿੰਘ ਤੂਫਾਨ ਗਿਆ ਪਰ ਉਸ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ ਗਿਆ । ਉਸ ਤੋਂ ਬਾਅਦ ਮਨਮੋਹਨ ਮੋਹਣਾ ਗਿਆ ਤਾਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਤੀਜੇ ਨੰਬਰ ‘ਤੇ ਕੇਸ਼ਵ ਗਿਆ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਗੋਇੰਦਵਾਲ ਜੇਲ੍ਹ ਪਹਿਲਾਂ ਤੋਂ ਹੀ ਕਾਫੀ ਬਦਨਾਮ ਰਹੀ ਹੈ,ਮੋਬਾਈਲ ਫੋਨ ਇਸੇ ਜੇਲ੍ਹ ਤੋਂ ਕਈ ਵਾਰ ਮਿਲ ਦੇ ਰਹੇ ਹਨ। ਤਰਨਤਾਰਨ ਥਾਣੇ ਵਿੱਚ ਜਿਹੜਾ RPG ਅਟੈਕ ਹੋਇਆ ਸੀ ਉਸ ਦੀ ਸਾਜਿਸ਼ ਵਿੱਚ ਗੋਇੰਦਵਾਲ ਜੇਲ੍ਹ ਤੋਂ ਹੀ ਰਚੀ ਗਈ ਸੀ । ਹੁਣ ਜੇਲ੍ਹ ਵਿੱਚ ਗੈਂਗਵਾਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜੇ ਕੀਤੇ ਹਨ ।



