Punjab

ਮੂਸੇਵਾਲਾ ‘ਤੇ ਹੋਈ 8 ਵਾਰ ਹਮ ਲੇ ਕੋਸ਼ਿਸ਼, 50-60 ਲੋਕ ਸ਼ਾਮਲ,ਪਿਤਾ ਨੇ ਸਰਕਾਰ ‘ਤੇ ਚੁੱਕੇ ਗੰਭੀ ਰ ਸਵਾਲ

ਸਿੱਧੂ ਮੂਸੇਵਾਲਾ ਨੂੰ ਗੋ ਲੀਆਂ ਮਾਰ ਨ ਵਾਲੇ ਤੀਜੇ ਸ਼ਾ ਰਪ ਸ਼ੂ ਟਰ ਅੰਕਿਤ ਨੂੰ ਦਿੱਲੀ ਪੁ ਲਿਸ ਨੇ ਕੀਤਾ ਗ੍ਰਿਫ ਤਾਰ

ਦ ਖ਼ਾਲਸ ਬਿਊਰੋ : ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤ ਲ ਵਿੱਚ ਸ਼ਾਮਲ ਤੀਜੇ ਸ਼ੂ ਟਰ ਅੰਕਿਤ ਨੂੰ ਗ੍ਰਿਫ ਤਾਰ ਕਰ ਲਿਆ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਗੈਂ ਗਸਟਰ ਕਲਚਰ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਗੈਂ ਗਸਟਰ ਪੈਰਲਰ ਸਰਕਾਰ ਚੱਲਾ ਰਹੇ ਹਨ । ਸਿਰਫ਼ ਇੰਨਾਂ ਹੀ ਪਿਤਾ ਨੇ ਕਿਹਾ ਕਿ ਚੋਣਾਂ ਦੌਰਾਨ 8 ਵਾਰ ਸਿੱਧੂ ਮੂਸੇਵਾਲਾ ‘ਤੇ ਹ ਮਲੇ ਦੀ ਕੋਸ਼ਿਸ਼ ਹੋਈ। ਬਲਕੌਰ ਸਿੰਘ ਨੇ ਕਿਹਾ 50 ਤੋਂ 60 ਲੋਕ ਉਨ੍ਹਾਂ ਦੇ ਪੁੱਤਰ ਨੂੰ ਮਾ ਰਨਾ ਚਾਹੁੰਦੇ ਸਨ ਜੋ ਸਿੱਧੂ ਮੂਸੇਵਾਲਾ ਦੀ ਸ਼ੌਹਰਤ ਤੋਂ ਨਾਰਾਜ਼ ਸਨ। ਪਿਤਾ ਨੇ ਇਲ ਜ਼ਾਮ ਲਗਾਇਆ ਕਿ ਸਿੱਧੂ ਨੂੰ ਲਗਾਤਾਰ ਮਿਲ ਰਹੀਆਂ ਧਮ ਕੀਆਂ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਨੂੰ ਘਟਾ ਦਿੱਤਾ । ਬਲਕੌਰ ਸਿੰਘ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਪੁੱਤਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਤਾਸ਼ ਹੋ ਗਿਆ ਸੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਚੋਣਾਂ ਤੋਂ ਬਾਅਦ ਹਤਾਸ਼ ਸੀ ਸਿੱਧੂ

ਪਿਤਾ ਬਲਕੌਰ ਸਿੰਘ ਨੇ ਦੱਸਿਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿੱਧੂ ਮੂਸੇਵਾਲਾ ਹਤਾਸ਼ ਹੋ ਗਿਆ ਸੀ। ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਉਂਦਾ ਸੀ। ਹਾਰ ਤੋਂ ਬਾਅਦ ਸਿੱਧੂ ਨੇ ਤੈਅ ਕਰ ਲਿਆ ਸੀ ਕੀ ਉਹ ਮੁੜ ਤੋਂ ਚੋਣ ਨਹੀਂ ਲੜ ਨਗੇ। ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਤਾਂ ਤਤਕਾਲੀ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਜਾ ਨ ਨੂੰ ਖ਼ਤਰਾ ਦੱਸਦੇ ਹੋਏ ਗੰਨਮੈਨ ਦਿੱਤੇ ਸਨ ਪਰ ਮਾਨ ਸਰਕਾਰ ਬਣਨ ਤੋਂ ਬਾਅਦ ਜਦੋਂ 400 ਤੋਂ ਵੱਧ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਤਾਂ ਉਸ ਵਿੱਚ ਸਿੱਧੂ ਮੂਸੇਵਾਲਾ ਦੇ 2 ਗੰ ਨ ਮੈ ਨ ਵੀ ਵਾਪਸ ਲਏ ਗਏ ਸਨ। 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਗੋ ਲੀਆਂ ਮਾ ਰ ਕੇ ਕਤ ਲ ਕਰ ਦਿੱਤਾ ਗਿਆ ਸੀ ਉਸ ਵੇਲੇ ਉਹ ਆਪਣੇ ਦੋਵੇ ਗੰ ਨਮੈਨ ਨਾਲ ਨਹੀਂ ਲੈ ਕੇ ਗਏ ਸਨ ।

ਸਿੱਧੂ ਦੇ ਨਾਂ ‘ਤੇ ਬਣਾਈ ਗਈ ਸੜਕ

ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਲਿੰਕ ਰੋਡ ਨੂੰ ਜਾਂਦੀ ਸੜਕ ਦਾ ਨਾਂ ਉਨ੍ਹਾਂ ਦੇ ਨਾਂ ਤੇ ਰੱਖਿਆ ਗਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕੀ 3 ਜਨਵਰੀ ਨੂੰ ਸਿੱਧੂ ਨੇ ਇਸ ਰੋਡ ਨੂੰ ਤਤਕਾਲੀ ਕਾਂਗਰਸ ਸਰਕਾਰ ਤੋਂ ਪਾਸ ਕਰਵਾਇਆ ਸੀ ਇਸ ਲਈ ਉਨ੍ਹਾਂ ਦੇ ਨਾਂ ‘ਤੇ ਹੀ ਸੜਕ ਰੱਖੀ ਗਈ ਹੈ। ਪਿੰਡ ਵਾਲਿਆਂ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਹੱਥੋ ਹੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਹੈ ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ
ਸਿੱਧੂ ਦੇ ਪਿਤਾ ਸਿੱਧੂ ਦੇ ਨਾਂ ‘ਤੇ ਬਣਾਈ ਗਈ ਸੜਕ ਦਾ ਉਦਘਾਟਨ ਕਰਦੇ ਹੋਏ