ਬਿਊਰੋ ਰਿਪੋਰਟ : ਸਿੱਧੂ ਮੂਸੇਵਾਲ ਕਤਲਕਾਂਡ ਨੂੰ 395 ਦਿਨ ਹੋ ਚੁੱਕੇ ਹਨ । ਬੁੱਧਵਾਰ ਨੂੰ 28ਵੀਂ ਸੁਣਵਾਈ ਦੌਰਾਨ ਵੀ ਮਾਨਸਾ ਕੋਰਟ ਵਿੱਚ ਮੁਲਜ਼ਮ ਪੇਸ਼ ਨਹੀਂ ਹੋਏ, ਇਸ ਮਾਮਲੇ ਵਿੱਚ 27 ਸੁਣਵਾਇਆਂ ਹੋ ਚੁੱਕਿਆ ਹਨ। ਪਰ ਅੱਜ ਤੱਕ ਮੁਲਜ਼ਮਾਂ ‘ਤੇ ਚਾਰਜ ਫਰੇਮ ਨਹੀਂ ਸਕੇ । ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵੀ ਪੋਸਟ ਪਾਕੇ ਸਵਾਲ ਚੁੱਕੇ ਸਨ ਕੀ 28ਵੀਂ ਸੁਣਵਾਈ ਦੌਰਾਨ ਸਾਰੇ ਮੁਲਜ਼ਮ ਕੋਰਟ ਦੇ ਸਾਹਮਣੇ ਪੇਸ਼ ਹੋ ਪਾਉਣਗੇ । ਮੁਲਜ਼ਮਾਂ ਦੇ ਪੇਸ਼ ਨਾ ਹੋਣ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ
6 ਤੋਂ ਵੱਧ ਮੁਲਜ਼ਮ ਨਹੀਂ ਹੋਏ ਕੋਰਟ ਵਿੱਚ ਪੇਸ਼
ਇਸ ਮਾਮਲੇ ਵਿੱਚ ਹੁਣ ਤੱਕ 6 ਤੋਂ ਜ਼ਿਆਦਾ ਮੁਲਜ਼ਮ ਕੋਰਟ ਵਿੱਚ ਪੇਸ਼ ਨਹੀਂ ਹੋਏ ਹਨ । ਲਾਰੈਂਸ ਨੂੰ 27 ਜੁਲਾਈ ਨੂੰ ਸਿਰਫ਼ ਇੱਕ ਵਾਰ ਵੀਡੀਓ ਕਾਂਫਰੈਂਸਿੰਗ ਦੇ ਜ਼ਰੀਏ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ । ਕੁੱਲ 31 ਮੁਲਜ਼ਮਾਂ ਵਿੱਚੋਂ ਪੁਲਿਸ ਨੇ 27 ਨੂੰ ਗ੍ਰਿਫਤਾਰ ਕੀਤਾ ਸੀ । ਪਰ ਉਨ੍ਹਾਂ ਵਿੱਚੋਂ 2 ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਆਪਸੀ ਲੜਾਈ ਦੇ ਦੌਰਾਨ ਮਾਰੇ ਗਏ ਸਨ। ਗੋਲਡੀ ਬਰਾੜ, ਲਿਪਿਨ ਨਹਿਰਾ,ਅਨਮੋਲ ਬਿਸ਼ਨੋਈ,ਲਾਰੈਂਸ ਦੇ ਭਰਾ ਅਤੇ ਉਸ ਦੇ ਭਤੀਜੇ ਸਚਿਨ ਬਿਸ਼ਨੋਈ ਥਾਪਨ ਵਿਦੇਸ਼ ਵਿੱਚ ਬੈਠੇ ਹਨ ਜਦਕਿ ਅਟਾਰੀ ਵਿੱਚ ਪੁਲਿਸ ਮੁੱਠਭੇੜ ਦੌਰਾਨ ਜਗਦੀਪ ਰੂਪਾ ਅਤੇ ਮਨਪ੍ਰੀਤ ਮਾਰਿਆ ਗਿਆ ਸੀ । ਹੁਣ ਤੱਕ 25 ਮੁਲਜ਼ਮ ਜੇਲ੍ਹ ਵਿੱਚ ਬੰਦ ਹਨ ।
29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ
ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦਾ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਪੰਜਾਬ ਸਰਕਾਰ ਦੇ ਮੁਤਾਬਿਕ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । 2 ਮੁਲਜ਼ਮ ਮੁੱਠਭੇੜ ਵਿੱਚ ਮਾਰੇ ਗਏ ਸਨ 5 ਭਾਰਤ ਤੋਂ ਬਾਹਰ ਹਨ । ਇਸ ਦੇ ਲਈ ਸੂਬਾ ਸਰਕਾਰ ਅਤੇ ਕੇਂਦਰੀ ਏਜੰਸੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਦੇ ਕਤਲ ਦੀ ਪੂਰੀ ਪਲਾਨਿੰਗ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਕੀਤੀ ਸੀ ।
ਗੈਂਗਸਟਰ ਲਾਰੈਂਸ ਬਠਿੰਡਾ ਜੇਲ੍ਹ ਵਿੱਚ ਸ਼ਿਫਟ
ਦਿੱਲੀ ਦੀ ਜੇਲ੍ਹ ਵਿੱਚ ਲਾਰੈਂਸ ਦੇ ਕਤਲ ਦੀ ਇਨਪੁੱਟ ਤੋਂ ਬਾਅਦ ਉਸ ਨੂੰ ਬਠਿੰਡਾ ਜੇਲ੍ਹ ਵਿੱਚ ਭੇਜਿਆ ਗਿਆ ਹੈ। NIA ਨੇ ਫਿਰੌਤੀ ਦੇ ਮਾਮਲੇ ਵਿੱਚ ਲਾਰੈਂਸ ਨੂੰ ਰਿਮਾਂਡ ‘ਤੇ ਲਿਆ ਸੀ । ਰਿਮਾਂਡ ਖਤਮ ਹੁੰਦੇ ਹੀ ਦਿੱਲੀ ਜੇਲ੍ਹ ਪ੍ਰਸ਼ਾਸਨ ਦੀ ਮੰਗ ‘ਤੇ ਉਸ ਨੂੰ ਬਠਿੰਡਾ ਭੇਜਿਆ ਗਿਆ ਹੁਣ ਪੰਜਾਬ ਵਿੱਚ ਸਾਰੇ ਮਾਮਲੇ ਖਤਮ ਹੋਣ ਤੋਂ ਬਾਅਦ ਹੀ ਲਾਰੈਂਸ ਨੂੰ ਵਾਪਸ ਭੇਜਿਆ ਜਾਵੇਗਾ ।