Punjab

ਸਿੱਧੂ ਲੰਘੇ ਮੀਡੀਆ ਤੋਂ ਪਾਸਾ ਵੱਟ ਕੇ, ਸੋਨੀਆ ਨਾਲ ਮੀਟਿੰਗ ਮੁੱਕੀ

‘ਦ ਖ਼ਾਲਸ ਬਿਊਰੋ :- ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਖਤਮ ਹੋਣ ਤੋਂ ਬਾਅਦ ਉਹ ਮੀਡੀਆ ਤੋਂ ਪਾਸਾ ਵੱਟ ਕੇ ਲੰਘ ਗਏ। ਪਰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੱਲ੍ਹ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਦਿੱਤੇ ਬਿਆਨ ਦਾ ਸਾਰਾ ਤੋੜਾ ਮੀਡੀਆ ‘ਤੇ ਝਾੜ ਦਿੱਤਾ। ਉਸਨੇ ਕਿਹਾ ਕਿ ਉਸਦੇ ਬਿਆਨ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਮੀਟਿੰਗ ਵਿਚਲੀ ਹੋਈ ਗੱਲਬਾਤ ਬਾਰੇ ਉਹ ਚੁੱਪ ਰਹੇ ਪਰ ਇਨ੍ਹਾਂ ਹੀ ਕਿਹਾ ਕਿ ਫੈਸਲੇ ਦੀ ਜਾਣਕਾਰੀ ਜਲਦ ਹੀ ਸਾਹਮਣੇ ਆ ਜਾਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਅਗਲੀ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਰਿਪੋਰਟ ਦੇਣ ਆਏ ਸਨ। ਅੱਜ ਦੀ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਰਹੇ।