Punjab

ਸਿੱਧੂ ਸੋਣਗੇ ਕਾਂਗਰਸ ਭਵਨ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿੱਚ ਆਪਣਾ ਬਿਸਤਰਾ ਲਗਾ ਲਿਆ ਹੈ। ਸਿੱਧੂ ਲਈ ਨਵਾਂ ਬਿਸਤਰਾ ਖਰੀਦਿਆ ਗਿਆ। ਸਿੱਧੂ ਨੇ 23 ਜੁਲਾਈ ਨੂੰ ਪ੍ਰਦੇਸ਼ ਭਵਨ ਦੀ ਕਮਾਨ ਸੰਭਾਲਦੇ ਹੋਏ ਕਾਂਗਰਸ ਭਵਨ ਵਿੱਚ ਬਿਸਤਰੇ ਲਗਾਉਣ ਦਾ ਐਲਾਨ ਕੀਤਾ ਸੀ। ਸਿੱਧੂ ਨੇ ਕਿਹਾ ਸੀ ਕਿ “15 ਅਗਸਤ ਤੋਂ ਮੇਰਾ ਬਿਸਤਰਾ ਸਿਰਫ ਕਾਂਗਰਸ ਭਵਨ ਵਿੱਚ ਹੀ ਰਹੇਗਾ। ਮੰਤਰੀਆਂ ਨੂੰ ਵੀ 3 ਘੰਟੇ ਕਾਂਗਰਸ ਦੀ ਇਮਾਰਤ ਵਿੱਚ ਬੈਠਣਾ ਚਾਹੀਦਾ ਹੈ। ਕੀ ਸਿੱਧੂ ਕਾਂਗਰਸ ਭਵਨ ਵਿੱਚ ਹੀ ਰਹਿਣਗੇ, ਇਹ ਸਮਾਂ ਹੀ ਦੱਸੇਗਾ ਪਰ ਫਿਲਹਾਲ ਸਿੱਧੂ ਨੇ ਆਪਣਾ ਇੱਕ ਐਲਾਨ ਪੂਰਾ ਕਰ ਦਿੱਤਾ ਹੈ।