Punjab

ਨ ਸ਼ੇ ਦੇ ਮਾ ਮਲੇ ‘ਤੇ ਸਿੱਧੂ ਨੇ ਮਾਨ ਸਰਕਾਰ ਨੂੰ ਘੇਰਿਆ

ਦ ਖ਼ਾਲਸ ਬਿਊਰੋ : ਫਰੀਦਕੋਟ ‘ਚ ਨ ਸ਼ਾ ਵੇਚਣ ਦਾ ਮਾਮਲੇ ‘ਚ  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸਰਕਾਰ ਅਤੇ ਪੁਲਿਸ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਤਸ ਕਰਾਂ, ਪੁਲਿਸ ਅਤੇ ਸਿਆਸਤਦਾਨਾਂ ਦਾਗਠਜੋੜ ਚੱਲ ਰਿਹਾ ਹੈ। ਕਾਰਵਾਈ ਕਰਨ ਲਈ ਸਿਆਸੀ ਇੱਛਾਸ਼ਕਤੀ ਨਹੀਂ ਦਿਸਦੀ। ਉਨ੍ਹਾਂ ਨੇ ਟਵਿੱਟਰ ‘ਤੇ ਨ ਸ਼ੇ ਵੇਚਣ ਵਾਲੇ ਨੌਜਵਾਨ ਦੀ ਵੀਡੀਓ ਸ਼ੇਅਰ ਕਰਕੇ ਸਰਕਾਰ ਦੀ ਨ ਸ਼ਿਆਂ ਨੂੰ ਖਤਮ ਕਰਨ ਦੀ ਇੱਛਾ ‘ਤੇ ਸਵਾਲ ਚੁੱਕੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸਿੱਧੂ ਨੇ ਸੀਐਮ ਭਗਵੰਤ ਮਾਨ ਅਤੇ ਦਿੱਲੀ ਦੇ ਸੀਐਮ ਭਗਵੰਤ ਮਾਨ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਕਿ “ਐਸਟੀਐਫ ਦੀ ਰਿਪੋਰਟ ਅਤੇ ਮਾਨਯੋਗ ਹਾਈਕੋਰਟ ਨੇ ਕਈ ਮੌਕਿਆਂ ‘ਤੇ ਦੇਖਿਆ ਹੈ ਕਿ ਨ ਸ਼ਾ ਤਸ ਕਰਾਂ, ਪੁਲਿਸ ਅਤੇ ਸਿਆਸਤਦਾਨਾਂ ਵਿਚਕਾਰ ਗਠਜੋੜ ਹੈ, ਜਿਸ ਨੂੰ ਹਾਲੇ ਤੱਕ ਤੋੜਿਆ ਨਹੀਂ ਗਿਆ ਹੈ।