‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਦੇ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ “ਮੈਂ ਰਾਜਾ ਵੜਿੰਗ ਨੂੰ ਵਧਾਈ ਦਿੰਦਾ ਹਾਂ। ਪਰਮਾਤਮਾ ਤੋਂ ਆਸ ਕਰਦਾ ਹਾਂ ਕਿ ਬਹੁਤ ਤਰੱਕੀਆ ਬਖਸ਼ੇ” । ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਦੱਸ ਦੇਏਗਾ ਕਿ ਰਾਜਾ ਵੜਿੰਗ ਦਾ ਕੌਣ ਕਿੰਨਾ ਸਾਥ ਦਿੰਦਾ ਹੈ। ਸਿੱਧੂ ਨੇ ਕਿਹਾ ਕਿ ਸੱਤਾ ਵਿੱਚ ਆਉਣ ਲਈ ਕਾਂਗਰਸ ਨੂੰ ਨਵੀਨੀਕਰਨ ਕਰਨਾ ਹੋਵੇਗਾ। ਨੈਤਿਕ ਅਸੂਲਾਂ ਪ੍ਰਤੀ ਵਚਨਬੱਧ ਇਮਾਨਦਾਰ ਚੇਹਰੇ ਇਸ ਸ਼ੁਰੂਆਤ ਦੇ ਸੰਚਾਲਕ ਹੋਣੇ ਚਾਹੀਦੇ ਹਨ। ਅਸੀਂ ਇਸ ਮਹਾਨ ਸੂਬੇ ਦੀ ਹੋਂਦ ਦੀ ਲੜਾ ਈ ਲੜ ਰਹੇ ਹਾਂ ਜਾਂ ਤਾਂ ਮਾਫੀਆ ਰਹੇਗਾ ਜਾਂ ਇਮਾਨਦਾਰ ਲੋਕ। ਉਨ੍ਹਾਂ ਨੇ ਕਿਹਾ ਕਿ ਮੇਰੀ ਲੜਾਈ ਪੰਜਾਬ ਦੇ ਮਾ ਫੀਏ ਦੇ ਖ਼ਿ ਲਾਫ਼ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪੰਜ ਸਾਲਾਂ ਦੇ ਮਾ ਫੀਆ ਰਾਜ ਕਾਰਨ ਹਾਰੀ ਹੈ। ਸਿੱਧੂ ਨੇ ਕਿਹ ਕਿ ਮਾਫੀ ਆ ਨਾਲ ਲ ੜਾਈ ਕਿਸੇ ਇੱਕ ਵਿਅਕਤੀ ਖਿ ਲਾਫ ਨਹੀਂ ਸਗੋਂ ਸਿਸਟਮ ਖਿ ਲਾਫ ਸੀ। ਇਸ ਦੇ ਪਿੱਛੇ ਕੁਝ ਲੋਕ ਸਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦੇ ਹਨ। ਅੱਜ ਵੀ ਪੰਜਾਬ ਦੀ ਹੋਂਦ ਦੀ ਲੜਾ ਈ ਹੈ, ਕਿਸੇ ਅਹੁਦੇ ਲਈ ਨਹੀਂ। ਜਿਸ ਦਿਨ ਪੰਜਾਬ ‘ਚੋਂ ਮਾ ਫੀਆ ਖਤਮ ਹੋ ਜਾਵੇਗਾ, ਸੂਬਾ ਫਿਰ ਤੋਂ ਖੜ੍ਹਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਜਿਹੜੀ ਸਰਕਾਰ ਆਈ ਹੈ, ਉਹ ਬਦਲਾਅ ਕਰਕੇ ਆਈ ਹੈ। ਸਿੱਧੂ ਨੇ ਕਿਹੀ ਕਿ ਮੈਂ ਭਗਵੰਤ ਮਾਨ ਨੂੰ ਛੋਟਾ ਭਾਈ ਮੰਨਦਾ ਹਾਂ। ਜੇ ਉਹ ਮਾ ਫੀਆ ਖਿਲਾ ਫ ਲ ੜੇਗਾ ਤਾਂ ਮੇਰਾ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਸਵਾਲ ਵੀ ਉਹੀ ਕਰ ਸਕਦਾ ਹੈ ਜੋ ਇਮਾਨਦਾਰ ਹੋਵੇ। ਇਸ ਕਰਕੇ ਆਉਣ ਵਾਲਾ ਸਮਾਂ ਇਮਾਨਦਾਰਾਂ ਦਾ ਹੈ। ਉਨ੍ਹਾਂ ਕਿਹਾ ਕਿ 50 ਤੋਂ 60 ਅਜਿਹੇ ਲੀਡਰ ਕਾਂਗਰਸ ਵਿੱਚ ਹੋਣ ਜਿਨ੍ਹਾਂ ‘ਤੇ ਲੋਕ ਭਰੋਸਾ ਕਰਦੇ ਹੋਣ। ਲੋਕਾ ਨੂੰ ਲੱਗੇ ਕਿ ਵਾਕਿਆ ਹੀ ਬਦਲਾਅ ਹੈ ਤੇ ਇਹ ਲੀਡਰ ਵਾਕਿਆ ਹੀ ਪੰਜਾਬ ਦੀ ਉਸਾਰੀ ਲਈ ਆਏ ਹੈ।