Punjab

ਕੈਪਟਨ ਨਾਲ ਸਿੱਧੂ ਨੇ ਕੀਤਾ 3 ਘੰਟੇ ਲੰਚ, CM ਨੇ ਦਿੱਤੀ ਸਿੱਧੂ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅੱਜ ਨਵਜੋਤ ਸਿੰਘ ਸਿੱਧੂ ਨੂੰ ਲੰਚ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੌਰਾਨ ਕੈਪਟਨ ਤੇ ਸਿੱਧੂ ਦੀ ਮੁੱਖ ਮੰਤਰੀ ਦੇ ਸਿਸਵਾ ਫਾਰਮ ਹਾਊਸ ‘ਤੇ ਹੋਈ 3 ਘੰਟੇ ਇਸ ਮੁਲਾਕਾਤ ਤੋਂਂ ਬਾਅਦ ਜਦੋਂ ਸਿੱਧੂ ਬਾਹਰ ਆਏ ਤਾਂ ਉਨ੍ਹਾਂ ਦਾ ਚਿਹਰਾ ਬਾਗੋਬਾਗ ਸੀ, ਹਾਲਾਂਕਿ ਸਿੱਧੂ ਨੇ ਬਾਹਰ ਆਕੇ ਮੁਲਾਕਾਤ ਦੇ ਬਾਰੇ ਕੁੱਝ ਬਿਆਨ ਨਹੀਂ ਜਾਰੀ ਕੀਤਾ, ਪਰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਜ਼ਰੂਰ ਬਿਆਨ ਜਾਰੀ ਕਰਕੇ ਇਸ ਮੁਲਾਕਾਤ ਦੇ ਬਾਰੇ ਜਾਣਕਾਰੀ ਦਿੱਤੀ ਹੈ।

ਮੁੱਖ ਮੰਤਰੀ ਨੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ ਕਿ ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਵਿਚਾਲੇ ਮੀਟਿੰਗ ਕਾਫ਼ੀ ਚੰਗੀ ਰਹੀ ਇਸ ਦੌਰਾਨ ਸੂਬੇ ਅਤੇ ਦੇਸ਼ ਦੀ ਸਿਆਸਤ ਨਾਲ ਜੁੜੇ ਮੁੱਦਿਆਂ ‘ਤੇ ਦੋਵਾਂ ਦੇ ਵਿੱਚ ਗੱਲਬਾਤ ਹੋਈ, ਜਿਸ ਮਗਰੋਂ ਹੁਣ ਇਹ ਕਿਆਸ ਲੱਗਣ ਲੱਗੇ ਨੇ ਕਿ ਸਿੱਧੂ ਇੱਕ ਵਾਰ ਮੁੜ ਤੋਂ ਸਰਕਾਰ ਵਿੱਚ ਵਾਪਸੀ ਕਰ ਸਕਦੇ ਹਨ, ਹੁਣ ਉਨ੍ਹਾਂ ਨੂੰ ਜ਼ਿੰਮੇਵਾਰੀ ਕਿਹੜੀ ਮਿਲੇਗੀ ਇਸ਼ ਬਾਰੇ ਕੋਈ ਖ਼ੁਲਾਸਾ ਨਹੀਂ ਹੋਇਆ ਹੈ ਪਰ ਇੱਕ ਗੱਲ ਸਾਫ਼ ਹੈ ਕਿ ਸਿੱਧੂ ਦੇ ਕੱਦ ਦੇ ਹਿਸਾਬ ਨਾਲ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।

2019 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਾਪਸ ਲਿਆ ਸੀ ਤਾਂ ਉਨ੍ਹਾਂ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਉਸ ਤੋਂ ਬਾਅਦ ਉਹ 4 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਪੰਜਾਬ ਰੈਲੀ ਵਿੱਚ ਪਹਿਲੀ ਵਾਰ ਨਜ਼ਰ ਆਏ ਸਨ,19 ਅਕਤੂਬਰ ਨੂੰ ਵਿਧਾਨਸਭਾ ਵਿੱਚ ਸਿੱਧੂ ਨੇ ਖੇਤੀ ਕਾਨੂੰਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਦੀ ਤਾਰੀਫ਼ ਕੀਤੀ, ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਸੀ, ਉਸ ਤੋਂ ਬਾਅਦ ਦਿੱਲੀ ਪ੍ਰਦਰਸ਼ਨ ਦੌਰਾਨ ਵੀ ਸਿੱਧੂ ਸ਼ਾਮਲ ਹੋਏ। ਇਹ ਸਾਰੀਆਂ ਹੱਲ ਚਲਾ ਸਿੱਧੂ ਦੀ ਸਰਕਾਰ ਜਾਂ ਫਿਰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਵੱਲ ਇਸ਼ਾਰਾ ਕਰ ਰਹੀਆਂ ਹਨ।