‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਚੰਨੀ ‘ਤੇ ਖੂਬ ਨਿਸ਼ਾਨੇ ਕੱਸੇ। ਉਨ੍ਹਾਂ ਨੇ ਕਿਹਾ ਕਿ ਜਿਸ ਦੇ ਰਿਸ਼ਤੇਦਾਰ ਦੇ ਘਰ ਤੋਂ ਕ ਰੋੜਾਂ ਰੁਪ ਏ ਮਿਲਦੇ ਹਨ ਪਰ ਚੰਨੀ ਖੁਦ ਨੂੰ ਗਰੀਬ ਕਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਵਿੱਚ ਪੰਜਾਬ ਨੂੰ ਲੁੱ ਟ ਕੇ ਕ ਰੋੜਾਂ ਰੁ ਪਏ ਕਮਾਏ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਕਿਹਾ ਕਿ ਮੈਂ ਕੱਲ ਸੰਸਦ ‘ਚ ਸੀ, ਮੇਰਾ ਫਰਜ਼ ਸੀ, ਮੈਂ ਕਿਸਾਨਾਂ ਦੇ ਮੁੱਦੇ ‘ਤੇ ਬੋਲ ਕੇ ਆਇਆ ਹਾਂ। ਦੁੱਖ ਦੀ ਗੱਲ ਇਹ ਸੀ ਕਿ ਜਿਸ ਵੇਲੇ ਮੈਂ ਕਿਸਾਨਾਂ ਦੇ ਮੁੱਦੇ ‘ਤੇ ਬੋਲ ਰਿਹਾ ਸੀ, ਭਾਵੇਂ ਗੰਨੇ ਦੇ ਕਿਸਾਨ ਹਨ, ਭਾਵੇਂ ਨਰਮੇ ਦੇ ਕਿਸਾਨ ਹਨ ਭਾਵੇਂ 743 ਜਿਹੜੀਆਂ ਸੰਘਰਸ਼ ‘ਚ ਮੌਤਾਂ ਹੋਈਆਂ ਤੇ ਪਰਚੇ ਦਰਜ ਹੋਏ, ਜਦੋਂ ਮੈਂ ਬੋਲ ਰਿਹਾ ਸੀ ਪੰਜਾਬ ਦੇ 12 ਬਾਕੀ ਐੱਮਪੀ ਉੱਥੇ ਹੈ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਚੋਣ ਪ੍ਰਚਾਰ ਪੂਰਾ ਇੱਕ ਦਿਨ ਛੱਡ ਕੇ ਗਿਆ ਹਾਂ। ਮੇਰੇ ਲਈ ਕਿਸਾਨਾ ਦੇ ਮੁੱਦੇ ਚੁੱਕਣਾ ਵੱਡੀ ਗੱਲ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਨ੍ਹਾਂ ਨੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ‘ਤੇ ਹ ਮਲਾ ਕਰਦਿਆਂ ਕਿਹਾ ਕਿ ਸਿੱਧੂ ਖੁਦ ਨੂੰ ਸ਼ੇ ਰ ਕਹਿੰਦੇ ਹਨ ਪਰ ਸਿੱਧੂ ਦੀ ਆਪਣੀ ਪਾਰਟੀ ਨੇ ਉਨ੍ਹਾਂ ਦਾ ਏਜੰਡਾ ਲਾਗੂ ਨਹੀਂ ਕੀਤਾ ਅਤੇ ਨਾ ਹੀ ਮੁੱਖ ਮੰਤਰੀ ਚੇਹਰਾ ਐਲਾਨਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ‘ਆਪ’ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਹ ਪੰਜਾਬ ਵਿੱਚ ਨ ਸ਼ਿਆਂ ਨੂੰ ਖਤਮ ਕਰਨਗੇ । ਉਨ੍ਹਾਂ ਨੇ ਇਹ ਵੀ ਕਿਹਾ ਕਿ ਨ ਸ਼ਾ ਕਰਨ ਵਾਲੇ ਨੌਜਵਾਨਾਂ ਦੇ ਇਲਾਜ ਲਈ ਸੈਂਟਰ ਖੋਲ੍ਹੇ ਜਾਣਗੇ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ‘ਆਪ’ ਵੱਲੋਂ ਡੂਰ ਟੂ ਡੋਰ ਡਿਜੀਟਲ ਐਪ ਲਾਂਚ ਕੀਤੀ ਗਈ ਹੈ। ਆਪ ਦੀ ਚੋਣ ਮੁਹਿੰਮ ਦਾ ਗੀਤ ਵੀ ਲਾਂਚ ਕੀਤਾ ਗਿਆ ਹੈ।