Punjab

ਮੀਟਿੰਗ ਤੋਂ ਬਾਅਦ ਸਿੱਧੂ ਨੇ ਮਾਰੀ ਬੜ੍ਹਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਦਿੱਲੀ ਵਿੱਚ ਅੱਜ ਕਾਂਗਰਸ ਹਾਈਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੀ ਦੂਸਰੇ ਦਿਨ ਮੀਟਿੰਗ ਹੋਈ ਹੈ। ਅੱਜ ਕਮੇਟੀ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ, ਕਾਂਗਰਸ ਵਿਧਾਇਕ ਪਰਗਟ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਮੇਟੀ ਸਾਹਮਣੇ ਪੇਸ਼ ਹੋਏ।

ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਕਿ ‘ਮੈਂ ਹਾਈਕਮਾਨ ਨੂੰ ਹਕੀਕਤ ਦੱਸੀ ਹੈ। ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਆਏ ਹਨ। ਮੇਰਾ ਜੋ ਸਟੈਂਡ ਹੈ, ਉਹ ਹੀ ਰਹੇਗਾ। ਪੰਜਾਬ ਦੇ ਲੋਕਾਂ ਦੀ ਲੋਕਤੰਤਰਿਕ ਤਾਕਤ ਜੋ ਵਿੱਤੀ ਰੂਪ ਵਿੱਚ, ਟੈਕਸਾਂ ਦੇ ਰੂਪ ਵਿੱਚ ਸਰਕਾਰ ਕੋਲ ਜਾ ਰਹੀ ਹੈ, ਉਹ ਤਾਕਤ ਲੋਕਾਂ ਤੱਕ ਵਾਪਸ ਜਾਣੀ ਚਾਹੀਦੀ ਹੈ। ਮੈਂ ਸੱਚ ਨੂੰ ਪੂਰੀ ਤਰ੍ਹਾਂ ਪ੍ਰਕਾਸ਼ਿਤ ਕਰਕੇ ਆਇਆ ਹਾਂ, ਸੱਚ ਕਦੇ ਵੀ ਹਾਰਦਾ ਨਹੀਂ ਹੈ। ਅਸੀਂ ਪੰਜਾਬ ਨੂੰ ਜਿਤਾਉਣਾ ਹੈ, ਪੰਜਾਬ ਦੇ ਹਰੇਕ ਨਾਗਰਿਕ ਨੂੰ ਭਾਗੀਦਾਰ ਬਣਾਉਣਾ ਹੈ’।