The Khalas Tv Blog Punjab ਸਿੱਧੂ ਭੜਕੇ ਮਜੀਠੀਆ ‘ਤੇ
Punjab

ਸਿੱਧੂ ਭੜਕੇ ਮਜੀਠੀਆ ‘ਤੇ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੇ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਦਾਖ਼ਲ ਤੋਂ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾਂ ਕੱਸਦਿਆਂ ਕਿਹਾ ਕਿ ਬਿਰਕਮ ਮਜੀਠਿਆ ਨੂੰ ਆਪਣੇ ਜਿੱਤ ਉਤੇ ਭਰੋਸਾ ਹੈ ਤਾਂ ਇਕੱਲੀ ਸੀਟ ਉਤੇ ਚੋਣ ਲੜਨ। ਉਨ੍ਹਾਂ ਨੇ ਕਿਹਾ ਮਜੀਠੀਆ ਨੇ ਨ ਸ਼ਾ ਵੇਚਿਆ ਹੈ। ਇਸਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਐਸਟੀਐਫ ਦੀ ਰਿਪੋਰਟ ਵਿਚ ਵੀ ਸਬੂਤ ਹਨ।

ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ। ਇਹ ਰਲ ਕੇ 75-25 ਖੇਡ ਰਹੇ ਹਨ। ਸਿੱਧੂ ਪਰਿਵਾਰਕ  ਵਿਵਾਦ ਬਾਰੇ ਪਹਿਲੀ ਵਾਰ ਮੀਡੀਆ ਸਾਹਮਣੇ ਬੋਲੇ ਕਿ ਇਨ੍ਹਾਂ ਨੇ ਗੰਦੀ ਸਿਆਸਤ ਕਰਕੇ ਹੀ ਮੇਰਾ ਪਰਿਵਾਰਕ ਮੁੱਦਾ ਚੁੱਕਿਆ ਹੈ। ਜਦੋਂ ਇਨ੍ਹਾਂ ਨੂੰ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਇਹ ਮੇਰੀ ਮਾਂ ਨੂੰ ਕਬਰਾਂ ਵਿੱਚੋਂ ਕੱਢ ਲਿਆਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ 17 ਸਾਲਾਂ ਦੇ ਸਿਆਸੀ ਕਰੀਅਰ ਵਿੱਚ ਇੱਕ ਵੀ ਪਰਚਾ ਨਹੀਂ ਹੈ। ਮੈਂ ਕਦੇ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਧੋਖਾ ਨਹੀਂ ਦਿੱਤਾ, ਨਾ ਹੀ ਮੇਰੇ ‘ਤੇ ਨ ਸ਼ਾ ਤਸਕਰੀ ਦੇ ਪਰਚੇ ਨਹੀਂ ਹੋਏ ਅਤੇ ਨਾ ਹੀ ਮੈਂ ਕਦੇ ਨ ਸ਼ਾ ਵੇਚਿਆ ਹੈ।

Exit mobile version