Punjab

ਆਪ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਨਹੀਂ ਲਗੇਗਾ ਕੋਈ ਨਵਾਂ ਟੈਕਸ: ਕੇਜਰੀਵਾਲ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੋਰਾਨ ਜਲੰਧਰ ਵਿੱਖੇ ਵਪਾਰੀ ਵਰਗ ਨੂੰ ਸੰਬੋਧਨ ਕੀਤਾ  ਤੇ ਉਹਨਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਗੱਲਾਂ-ਬਾਤਾਂ ਕੀਤੀਆਂ। ਉਹਨਾਂ ਦਿੱਲੀ ਵਿੱਚ ਹੋਏ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਾ ਹੋਏ ਕਿਹਾ ਕਿ ਅਸੀਂ ਸਹੀ ਨੀਤੀਆਂ ਅਪਨਾ ਕੇ ਪੈਸਾ ਬਚਾਇਆ ਹੈ ਤੇ ਫਿਰ ਉਸ ਪੈਸੇ ਦੀ  ਵਰਤੋਂ ਕਰ ਕੇ ਆਮ ਜਨਤਾ ਨੂੰ  ਸਹੂਲਤਾਂ ਦਿੱਤੀਆਂ ਹਨ। ਪੰਜਾਬ ਦੇ ਕਰਜੇ ਦੀ ਗੱਲ ਤੇ ਉਹਨਾਂ ਕਿਹਾ ਕਿ ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੈ,ਗੱਲ ਸਿਰਫ਼ ਸਾਫ਼ ਨੀਅਤ ਦੀ ਹੈ।  ਜੇਕਰ ਸਹੀ ਨੀਤੀਆਂ ਬਣਾਇਆਂ ਜਾਣ ਤਾਂ ਲੋਕਾਂ ਦਾ ਪੈਸਾ,ਲੋਕਾਂ ਤੱਕ ਆਸਾਨੀ ਨਾਲ ਪਹੁੰਚੇਗਾ ਤੇ ਉਹਨਾਂ ਦੀ ਵਿੱਤੀ ਹਾਲਤ ਸੁਧਰੇਗੀ।

ਸਿਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਵਧੀਆ ਹੋ ਚੁੱਕੀ ਹੈ ਕਿ ਇਸ ਬਾਰ ਇਹਨਾਂ ਦੇ ਨਤੀਜੇ 99 ਪ੍ਰਤੀਸ਼ਤ ਤੱਕ ਆਏ ਹਨ ਤੇ  ਸਰਕਾਰੀ ਸਕੂਲਾਂ ਦੇ ਬੱਚੇ ਉੱਚ ਸਿਖਿਆ ਲਈ ਪ੍ਰਵੇਸ਼ ਪ੍ਰੀਖਿਆਵਾਂ ਆਸਾਨੀ ਨਾਲ ਪਾਸ ਕਰ ਰਹੇ ਹਨ।

ਇਮਾਨਦਾਰ ਰਾਜ਼ਨੀਤੀ ਤੇ ਸਾਫ਼ ਨੀਤ ਵਪਾਰੀ ਵਰਗ ਲਈ ਬਹੁਤ ਜ਼ਰੂਰੀ ਹੈ। ਅਸੀਂ ਦਿੱਲੀ ਵਿੱਚ ਵਪਾਰੀ ਵਰਗ ਲਈ ਵਧੀਆ ਮਾਹੋਲ ਬਣਾਇਆ ਹੈ। ਦੇਸ਼ ਨੂੰ ਤਰਕੀ ਦੇਣ ਵਾਲੇ ਵਪਾਰਕ ਪ੍ਰਸਤਾਵਾਂ  ਨੂੰ ਅਸੀਂ ਬਿਨਾਂ ਦੇਰੀ ਤੋਂ ਪਾਸ ਕਰਵਾ ਕੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾ ਦਿੰਦੇ ਹਾਂ ।

ਅਸੀਂ ਵਪਾਰੀ ਵਰਗ ਦੇ ਕਈ ਮਸਲੇ ਹਲ ਕੀਤੇ ਹਨ। ਬਿਨਾਂ ਵਜਾ ਰੇਡ ਤੇ ਇੰਸਪੈਕਟਰੀ ਰਾਜ ਖੱਤਮ ਕਰ ਕੇ ਵਪਾਰੀ ਵਰਗ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਡੋਰ ਸਟੈਪ ਡਿਲੀਵਰੀ ਆਫ਼ ਸਰਵਿਸਿਜ਼ ਵਰਗੀਆਂ ਸਹੂਲਤਾਂ ਪੰਜਾਬ ਵਿੱਚ ਸ਼ੁਰੂ ਕਰਵਾਉਣ ਲਈ ਤੇ ਟਰਾਸਪੋਰਟ ਸਿਸਟਮ,ਅੰਡਰ ਗਰਾਉਂਡ ਕੇਬਲ, ਮੁਹੱਲਾ ਕਲੀਨੀਕ,ਸਿੱਖਿਆ ਪ੍ਰਬੰਧ,24 ਘੰਟੇ ਬਿਜ਼ਲੀ-ਪਾਣੀ ਤੇ ਹੋਰ ਕਈ ਸਹੂਲਤਾਂ ਜੋ ਅਸੀਂ ਦਿੱਲੀ ਵਿੱਚ ਦਿੱਤੀਆਂ ਹਨ,ਪੰਜਾਬ ਵਿਚ ਲਿਆਉਣ ਲਈ ਆਪ ਨੂੰ ਇੱਕ ਮੌਕਾ ਚਾਹਿਦਾ ਹੈ।

ਇੱਕ ਅਹਿਮ ਐਲਾਨ ਕਰਦਿਆਂ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਪ ਦੀ ਸਰਕਾਰ ਆਉਣ ਤੇ ਅਗਲੇ 5 ਸਾਲ ਤੱਕ ਪੰਜਾਬ ਵਿੱਚ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ। ਅਸੀਂ ਦਿੱਲੀ ਵਿੱਚ ਜੋ ਕੰਮ ਕੀਤੇ ਹਨ,ਉਹ ਮੂੰਹੋ ਬੋਲ ਰਹੇ ਹਨ ਸੋ ਨਵਾਂ ਪੰਜਾਬ ਬਣਾਉਣ ਲਈ ਇਸ ਬਾਰ ਆਪ ਨੂੰ ਮੌਕਾ ਦਿੱਤਾ ਜਾਵੇ।