Punjab

ਸਿੱਧੂ ਨੇ ਮੁੜ ਆਪਣੀ ਪਾਰਟੀ ਨੂੰ ਘੇਰਿਆ

‘ਦ ਖ਼ਾਲਸ ਬਿਊੋਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਫਿਰ  ਆਪਣੀ ਪਾਰਟੀ ਨੂੰ ਨਿ ਸ਼ਾਨਾਂ ਬਣਾਉਂਦੇ ਨਜ਼ਰ ਆਏ ਹਨ। ਅੱਜ ਉਨ੍ਹਾਂ ਨੇ ਮੁੜ ਬਾਗੀ ਤੇ ਵਰ ਦਿਖਾਉਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਸਿਰਫ ਕਾਂਗਰਸ ਹੀ ਹਰਾ ਸਕਦੀ ਹੈ।ਇੱਕ ਇੰਟਰਵੀਊ ਦੌਰਾਨ ਜਦੋਂ ਉਨ੍ਹਾਂ ਨੂੰ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰੇ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇੱਕੋ ਜਵਾਬ ਦਿੱਤਾ ਕਿ ਕਾਂਗਰਸ ਨੂੰ ਚੋਣਾਂ ਵਿੱਚ ਕੋਈ ਨਹੀਂ ਹਰਾ ਸਕਦਾ, ਸਿਰਫ ਕਾਂਗਰਸ ਖੁਦ ਹੀ ਹਰਾ ਸਕਦੀ ਹੈ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ  ਵਿੱਚ ਏਕਤਾ ਹੈ ਤਾਂ ਕਾਂਗਰਸ ਨੂੰ ਚੋਣਾਂ ਵਿੱਚ ਜਿੱਤਣ ਤੋਂ ਕੋਈ ਨਹੀ ਰੋਕ ਸਕਦਾ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ ਕੀਤੀ ਅਤੇ ਕਿਸੇ ਤਰ੍ਹਾਂ ਦੇ ਵੀ ਮਤ ਭੇਦ ਤੋਂ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਖੁਦ ਨੂੰ ਮੁੱਖ ਮੰਤਰੀ ਬਣਾਏ ਜਾਣ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਅਹੁੱਦੇ ਦੀ ਲਾਲਸਾ ਨਹੀਂ ਹੈ। ਉਹ ਪੰਜਾਬ ਦੀ ਭਲਾਈ ਲਈ ਕੰਮ ਕਰ ਰਹੇ ਹਨ।