‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਛਾਏ ਬਿਜਲੀ ਸੰਕਟ ਦੇ ਮੱਦੇਨਜ਼ਰ ਇੱਕ ਟਵੀਟ ਰਾਹੀਂ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ “ਪੰਜਾਬ ਨੂੰ ਪਛਤਾਵੇ ਅਤੇ ਮੁਰੰਮਤ ਦੀ ਨਹੀਂ ਸਗੋਂ ਨਿਗਰਾਨੀ ਅਤੇ ਹਾਲਾਤਾਂ ਮੁਤਾਬਕ ਤਿਆਰੀ ਕਰਨ ਦੀ ਲੋੜ ਹੈ। ਨਿੱਜੀ ਤਾਪ ਬਿਜਲੀ ਘਰਾਂ ਨੂੰ ਹਦਾਇਤਾਂ ਅਨੁਸਾਰ 30 ਦਿਨ ਦਾ ਅਗਾਊਂ ਕੋਲਾ ਜਮ੍ਹਾ ਨਾ ਰੱਖਣ ਅਤੇ ਘਰੇਲੂ ਖਪਤਕਾਰਾਂ ਨੂੰ ਨਜਾਇਜ਼ ਤੰਗ ਕਰਨ ਲਈ ਜ਼ੁਰਮਾਨਾ ਹੋਣਾ ਚਾਹੀਦਾ ਹੈ। ਇਹ ਵੇਲਾ ਸੋਲਰ ਬਿਜਲੀ ਖਰੀਦ ਸਮਝੌਤੇ ਕਰਨ ਅਤੇ ਛੱਤ ਉੱਪਰ ਸੂਰਜੀ ਊਰਜਾ ਪੈਨਲ ਲਗਾ ਕੇ ਇਨ੍ਹਾਂ ਨੂੰ ਗਰਿੱਡ ਨਾਲ ਜੋੜਣ ਦਾ ਹੈ।”