‘ਦ ਖ਼ਾਲਸ ਬਿਊਰੋ :- ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਚਾਰਜ ਐਡੀਸ਼ਨਲ ਵਜੋਂ ਉਸੇ ਤਰ੍ਹਾਂ ਦਿੱਤਾ ਗਿਆ ਹੈ ਜਿਵੇਂ ਇਕਬਾਲ ਪ੍ਰੀਤ ਸਹੋਤਾ ਨੂੰ ਦਿੱਤਾ ਸੀ। ਜਾਣਕਾਰੀ ਮੁਤਾਬਕ ਯੂਪੀਐੱਸਸੀ ਵੱਲੋਂ ਪੰਜਾਬ ਦੇ ਨਵੇਂ ਡੀਜੀਪੀ ਰੈਗੂਲਰ ਨਿਯੁਕਤੀ ਲਈ ਪੈਨਲ ਦੀ ਚੋਣ ਕਰਨ ਲਈ 21 ਦਸੰਬਰ ਨੂੰ ਮੀਟਿੰਗ ਰੱਖੀ ਗਈ ਹੈ। ਪਰ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਪੈਨਲ ਲਈ ਕੱਟ ਆਫ਼ ਡੇਟ 5 ਅਕਤੂਬਰ ਰੱਖੀ ਗਈ ਹੈ, ਜਿਸ ਦੇ ਸਿੱਟੇ ਵਜੋਂ ਸਿਧਾਰਥ ਚਟੋਪਾਧਿਆਇਆ ਅਤੇ ਰੋਹਿਤ ਚੌਧਰੀ ਪੈਨਲ ਦੇ ਮਾਪਦੰਡ ਚੋਂ ਬਾਹਰ ਹੋ ਸਕਦੇ ਹਨ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਪੈਨਲ ਵਿੱਚ ਚੋਣ ਲਈ ਕਿਸੇ ਵੀ ਆਈਪੀਐੱਸ ਦੀ ਘੱਟੋ-ਘੱਟ 6 ਮਹੀਨੇ ਦੀ ਸਰਵਿਸ ਬਾਕੀ ਹੋਣੀ ਲਾਜ਼ਮੀ ਹੈ। ਕੁੱਲ 10 ਪੁਲਿਸ ਅਫ਼ਸਰਾਂ ਦਾ ਪੈਨਲ ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜਿਆ ਸੀ।

Related Post
Khaas Lekh, Khalas Tv Special, Punjab
ਜਿਨ੍ਹਾਂ ਦਾ BP ਹਾਈ ਰਹਿੰਦਾ ਹੈ, ਉਨ੍ਹਾਂ ਕਰੋੜਾਂ ਮਰੀਜ਼ਾਂ
February 24, 2026
