India

T-20 ਵਰਲਡ ਕੱਪ ਦੇ ਵਿਚਾਲੇ ਸ਼ੁਭਮਨ ਗਿੱਲ ਨੂੰ ਭਾਰਤ ਵਾਪਸ ਭੇਜਿਆ! ਕਪਤਾਨ ਰੋਹਿਤ ਸ਼ਰਮਾ ਸਨ ਨਰਾਜ਼!

ਬਿਉਰੋ ਰਿਪੋਰਟ – T-20 ਵਰਲਡ ਕੱਪ (WORLD CUP) ਦੇ ਵਿਚਾਲੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ (ROHIT SHARMA) ਅਤੇ ਸ਼ੁਭਮਨ ਗਿੱਲ (SHUBHMAN GILL) ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਨੇ ਸ਼ੁਭਮਨ ਗਿੱਲ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਰੋਹਿਤ ਸ਼ਰਮਾ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਰਾਗਰਾਮ (INSTRAGRAM) ‘ਤੇ ਅਨਫਾਲੋ (UNFOLLOW) ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀ-20 ਵਰਲਡ ਕੱਪ ਦੀ ਟੀਮ ਵਿੱਚ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਸੀ, ਉਨ੍ਹਾਂ ਨੂੰ ਰਿਜ਼ਰਵ ਬਲੇਬਾਜ਼ ਦੇ ਰੂਪ ਵਿੱਚ ਚੁਣਿਆ ਗਿਆ ਸੀ।

ਸੂਤਰਾਂ ਤੋਂ ਮਿਲੀ ਰਿਪੋਰਟ ਦੇ ਮੁਤਾਬਿਕ ਅਮਰੀਕਾ ਵਿੱਚ ਸ਼ੁਭਮਨ ਗਿੱਲ ਟੀਮ ਦੇ ਨਾਲ ਟਰੈਵਲ ਕਰਨ ਦੀ ਥਾਂ ਆਪਣੇ ਬਿਜਨੈਸ ਵੈਂਚਰ ਵੱਲ ਧਿਆਨ ਦੇ ਰਹੇ ਸਨ। ਜੇਕਰ ਕਿਸੇ ਬਲੇਬਾਜ਼ ਨੂੰ ਸੱਟ ਲੱਗ ਦੀ ਹੈ ਤਾਂ ਸ਼ੁਭਮਨ ਗਿੱਲ ਨੂੰ ਮੌਕਾ ਮਿਲ ਸਕਦਾ ਸੀ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਲਾਪਰਵਾਹੀ ਦੀ ਖਬਰਾਂ ਆ ਰਹੀਆਂ ਸਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਹਾਲਾਂਕਿ ਟੀਮ ਇੰਡੀਆ ਦੇ ਬੈਟਿੰਗ ਕੋਚ ਵਿਕਰਮ ਰਾਠੌਰ ਦਾ ਸ਼ੁਭਮਨ ਗਿੱਲ ਦੇ ਭਾਰਤ ਭੇਜਣ ਨੂੰ ਲੈਕੇ ਕੋਈ ਹੋਰ ਹੀ ਬਿਆਨ ਸਾਹਮਣੇ ਆਇਆ ਹੈ।

ਟੀਮ ਇੰਡੀਆ ਦੇ ਬੈਟਿੰਗ ਕੋਚ ਵਿਕਰਮ ਰਾਠੌਰ ਦਾ ਕਹਿਣਾ ਹੈ ਕਿ 4 ਵਿੱਚੋਂ 2 ਰਿਜ਼ਰਵ ਖਿਡਾਰੀਆਂ ਨੂੰ ਵਾਪਸ ਭੇਜਣ ਦਾ ਪਹਿਲਾਂ ਤੋਂ ਹੀ ਪਲਾਨ ਸੀ। ਟੀ-20 ਵਰਲਡ ਕੱਪ ਦੇ ਲੀਗ ਮੈਚ ਤੋਂ ਬਾਅਦ 4 ਵਿੱਚੋਂ 2 ਰਿਜ਼ਰਵ ਖਿਡਾਰੀਆਂ ਨੂੰ ਵਾਪਸ ਭੇਜਿਆ ਜਾਣਾ ਸੀ ਇਸ ਵਿੱਚ ਕੁਝ ਵੀ ਵਿਵਾਦ ਨਹੀਂ ਹੈ। ਪਰ ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਬੱਲੇਬਾਜ਼ ਇਸ਼ਾਂਤ ਕ੍ਰਿਸ਼ਨ ਅਤੇ ਸ਼੍ਰੇਯਸ਼ ਅਈਅਰ ਨੇ ਵੀ ਗੈਰ ਜ਼ਿੰਮੇਦਾਰਾਂ ਹਰਕਤ ਕੀਤੀ ਸੀ ਜਿਸ ਤੋਂ ਬਾਅਦ BCCI ਨੇ ਉਨ੍ਹਾਂ ਨੂੰ ਕੇਂਦਰੀ ਕਾਂਟਰੈਕਟ ਤੋਂ ਬਾਹਰ ਕੱਢ ਦਿੱਤਾ ਸੀ। ਇਸ਼ਾਂਤ ਕ੍ਰਿਸ਼ਨ ਦੀ ਪਲੇਟਿੰਗ ਇਲੈਵਨ ਵਿੱਚ ਥਾਂ ਨਾ ਬਣਨ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਘਰੇਲੂ ਕੰਮ ਦਾ ਬਹਾਨਾ ਬਣਾ ਕੇ ਵਾਪਸ ਆ ਗਏ ਸਨ, ਜਿਸ ਤੋਂ ਬਾਅਦ ਟੀਵੀ ਪ੍ਰੋਗਰਾਮਾਂ ਵਿੱਚ ਨਜ਼ਰ ਆਏ ਸਨ ਘਰੇਲੂ ਕ੍ਰਿਕਟ ਵਿੱਚ ਵੀ ਹਿੱਸਾ ਨਹੀਂ ਲਿਆ ਸੀ, ਇਸੇ ਤਰ੍ਹਾਂ ਸ਼੍ਰੇਯਸ਼ ਅਈਅਰ ਨੇ ਵੀ ਕੁਝ ਅਜਿਹਾ ਹੀ ਕੀਤਾ ਸੀ ਘਰੇਲੂ ਕ੍ਰਿਕਟ ਖੇਡਣ ਤੋਂ ਮਨਾ ਕਰ ਦਿੱਤਾ ਸੀ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਨਾ ਪਿਆ ਦੋਵੇ ਖਿਡਾਰੀ ਹੁਣ ਟੀਮ ਇੰਡੀਆ ਤੋਂ ਬਾਹਰ ਹਨ ।

ਸ਼ੁਭਮਨ ਗਿੱਲ 2023 ਵਿੱਚ ਸਭ ਤੋਂ ਜ਼ਿਆਦਾ ਦੌੜਾ ਵਾਲੇ ਖਿਡਾਰੀ ਬਣੇ ਸਨ। ICC ਰੈਂਕਿੰਗ ਵਿੱਚ ਉਹ ਨੰਬਰ -1 ‘ਤੇ ਵੀ ਰਹੇ ਪਰ ਸਾਲ 2024 ਉਨ੍ਹਾਂ ਦੇ ਲਈ ਚੰਗਾ ਨਹੀਂ ਰਿਹਾ, IPL ਵਿੱਚ ਗੁਜਰਾਤ ਦੀ ਕਪਤਾਨੀ ਮਿਲਣ ਦੇ ਬਾਵਜੂਦ ਸ਼ੁਭਮਨ ਨਾ ਬੱਲੇ ਨਾਲ ਕੁਝ ਕਮਾਲ ਕਰ ਸਕੇ ਨਾ ਹੀ ਕਪਤਾਨੀ ਨਾਲ ਪ੍ਰਭਾਵਿਕ ਕਰ ਸਕੇ।

ਇਹ ਵੀ ਪੜ੍ਹੋ –   ਐਕਸ ਨੇ ਫਿਰ ਕੀਤੀ ਭਾਰਤੀ ਖਾਤਿਆਂ ਤੇ ਕਾਰਵਾਈ, ਦਿੱਤੇ ਵੱਖ-ਵੱਖ ਕਾਰਨ