India Punjab Sports

ਸ਼ੁਭਮਨ ਗਿੱਲ ਬਣੇ ਟੀਮ ਇੰਡੀਆ ਦੇ 46ਵੇਂ ਕਪਤਾਨ! ਇਸ ਵਿਦੇਸ਼ੀ ਦੌਰੇ ਲਈ ਮਿਲੀ ਟੀਮ ਇੰਡੀਆ ਦੀ ਕਮਾਂਡ

ਬਿਉਰੋ ਰਿਪੋਰਟ – ਸ਼ੁਭਮਨ ਗਿੱਲ (SHUBHMAN GILL) ਨੂੰ ਲੈਕੇ ਵੱਡੀ ਖ਼ਬਰ ਆਈ ਹੈ। ਉਨ੍ਹਾਂ ਨੂੰ ਟੀਮ ਇੰਡੀਆ ਦੇ ਕਪਤਾਨ (CAPTAIN) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਗਲੇ ਮਹੀਨੇ ਜਿੰਮਬਾਬਵੇ ਦੌਰੇ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਵੱਲੋਂ ਐਲਾਨੀ 15 ਮੈਂਬਰ ਟੀਮ 6 ਜੁਲਾਈ ਤੋਂ 14 ਜੁਲਾਈ ਤੱਕ ਹਰਾਰੇ ਸਪੋਰਟ ਕਲੱਬ (HARARA SPORTS CLUB) ਵਿੱਚ 5 T-20 ਮੈਚਾਂ ਦੀ ਸੀਰੀਜ਼ ਖੇਡੇਗੀ।

T-20 World cup ਵਿੱਚ ਰਿਜ਼ਰਵ ਰਹੇ ਸ਼ੁਭਮਨ ਗਿੱਲ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ ਬੋਰਡ ਨੇ ਉੱਪ ਕਪਤਾਨ ਦਾ ਐਲਾਨ ਨਹੀਂ ਕੀਤਾ ਹੈ। ਸ਼ੁਭਮਨ ਗਿੱਲ ਭਾਰਤ ਦੇ 46ਵੇਂ ਕਪਤਾਨ ਬਣੇ ਹਨ। ਉਧਰ ਟੀ-20 ਫਾਰਮੇਟ ਵਿੱਚ ਉਹ ਟੀਮ ਇੰਡੀਆ ਦੇ 14ਵੇਂ ਕਪਤਾਨ ਹਨ।

ਟੀਮ ਇੰਡੀਆ ਨੇ ਅਖੀਰਲੀ ਵਾਰ 2022 ਵਿੱਚ ਜਿੰਮਬਾਬਵੇ ਦਾ ਦੌਰਾ ਕੀਤਾ ਸੀ, 3 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਸੀ। ਟੀਮ ਨੇ ਤਿੰਨੋ ਮੈਚ ਜਿੱਤੇ ਸਨ। ਆਖਿਰੀ ਟੀ-20 ਸੀਰੀਜ਼ ਭਾਰਤ ਨੇ ਜਿੰਮਬਾਬਵੇ ਨਾਲ 2016 ਵਿੱਚ ਖੇਡੀ ਸੀ, ਉਸ ਵੇਲੇ ਟੀਮ ਇੰਡੀਆ 2-1 ਨਾਲ ਜਿੱਤੀ ਸੀ। ਇਸ ਤੋਂ ਪਹਿਲਾਂ IPL ਵਿੱਚ ਇਸ ਵਾਰ ਕਪਤਾਨ ਦੇ ਤੌਰ ‘ਤੇ ਸ਼ੁਭਮਨ ਨੇ ਗੁਜਰਾਤ ਦੀ ਜ਼ਿੰਮੇਵਾਰੀ ਸੰਭਾਲੀ ਸੀ।

ਨਿਤੀਸ਼ ਰੇਡੀ ਨੂੰ ਮੌਕਾ

ਚੋਣਕਰਤਾਵਾਂ ਨੇ IPL ਦੀ ਫਰੈਂਚਾਇਜ਼ੀ ਸਨਰਾਇਜ਼ਰ ਹੈਦਰਾਬਾਦ ਦੇ ਵੱਲੋਂ ਖੇਡਣ ਵਾਲੇ ਨਿਤੀਸ਼ ਕੁਮਾਰ ਰੇਡੀ ਨੂੰ ਮੌਕਾ ਦਿੱਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹ ਟੀਮ ਇੰਡੀਆ ਲਈ ਚੁਣੇ ਗਏ ਹਨ। ਉਹ ਟੀਮ ਇੰਡੀਆ ਦੀ B ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਨਿਤੀਸ਼ ਨੇ ਪਿਛਲੇ ਸੀਜ਼ਨ ਵਿੱਚ ਸਨਰਾਇਜ਼ਰ ਵੱਲੋਂ 13 ਮੈਚਾਂ ਵਿੱਚ 303 ਦੌੜਾਂ ਬਣਾਇਆ ਸਨ। ਉਨ੍ਹਾਂ ਨੇ 2 ਅਰਧ ਸੈਂਕੜੇ ਬਣਾਏ ਸਨ, ਇੰਨਾਂ ਹੀ ਨਹੀਂ 3 ਵਿਕੇਟ ਵੀ ਲਏ ਸਨ। ਨਿਤੀਸ਼ IPL ਵਿੱਚ 275 ਮੈਚਾਂ ਵਿੱਚ 142.92 ਦੀ ਸਟਰਾਈਕ ਨਾਲ 6363 ਦੌੜਾ ਬਣਾ ਚੁੱਕੇ ਹਨ। ਉਨ੍ਹਾਂ ਦੇ ਨਾਲ 42 ਅੱਧਰ ਸੈਂਕੜੇ ਹਨ।

ਜਿੰਮਬਾਬਵੇ ਜਾਣ ਵਾਲੀ ਟੀਮ ਇੰਡੀਆ

ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ,ਰਿਤੂਰਾਜ ਗਾਇਕਵਾੜ,ਅਭਿਸ਼ੇਕ ਸ਼ਰਮਾ,ਰਿੰਕੂ ਸਿੰਘ,ਸੰਜੂ ਸੈਮਸਨ (ਵਿਕੇਟ ਕੀਪਰ),ਧਰੁਵ ਜੁਰੇਲ (ਵਿਕੇਟ ਕੀਪਰ ),ਨਿਤੀਸ਼ ਰੇਡੀ,ਰੀਆਨ ਪਰਾਗ,ਵਾਸ਼ਿੰਗਟਨ ਸ਼ੁੰਦਰ,ਰਵੀ ਬਿਸ਼ਨੋਈ ,ਆਵੇਸ਼ ਖਾਨ,ਖਲੀਲ ਅਹਿਮਦ,ਮੁਕੇਸ਼ ਕੁਮਾਰ,ਤੁਸ਼ਾਰ ਪਾਂਡੇ।

ਇਹ ਵੀ ਪੜ੍ਹੋ –  ਸਿੱਖ ਅਤੇ ਹਿੰਦੂ ਜਥੇਬੰਦੀਆਂ ਐਸਐਸਪੀ ਨੂੰ ਮਿਲਿਆਂ, ਇਕ ਪ੍ਰਚਾਰਕ ‘ਤੇ ਕਾਰਵਾਈ ਦੀ ਕੀਤੀ ਮੰਗ