Punjab

ਕਿਸਾਨ ਸ਼ੁੱਭਕਰਨ ਦੀ ਭੈਣ ਨੂੰ ਪੰਜਾਬ ਸਰਕਾਰ ਨੇ ਦਿੱਤੀ ਇਹ ਜਿੰਮੇਵਾਰੀ

ਕਿਸਾਨ ਅੰਦੋਲਨ ਦੂਜੇ ਦੌਰਾਨ ਦਿੱਲੀ ਜਾਣ ਸਮੇਂ ਹਰਿਆਣਾ ਬਾਰਡਰ ਉਤੇ ਮਾਰੇ ਗਏ ਕਿਸਾਨ ਸ਼ੁੱਭਕਰਨ ਸਿੰਘ ਦੀ ਭੈਣ ਨੇ ਪੰਜਾਬ ਪੁਲਿਸ ਵਿੱਚ ਨੌਕਰੀ ਜੁਆਇੰਨ ਕਰ ਲਈ ਹੈ। ਉਹ ਕੱਲ੍ਹ ਤੋਂ ਡਿਊਟੀ ਉੱਪਰ ਜਾਇਆ ਕਰੇਗੀ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੈਡੀਕਲ ਪ੍ਰੀਖਿਆਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ।

ਦੱਸ ਦੇਈਏ ਕਿ 21 ਫਰਵਰੀ ਨੂੰ ਕਿਸਾਨ ਸ਼ੁਭਕਰਨ ਸਿੰਘ ਦੀ ਖਨੌਰੀ ਸਰਹੱਦ ਉੱਤੇ ਮੌਤ ਹੋ ਗਈ ਸੀ। ਉਸ ਮੌਕੇ ਦੱਸਿਆ ਗਿਆ ਸੀ ਕਿ ਸ਼ੁੱਭਕਰਨ ਦੀ ਮੌਤ ਪੁਲਿਸ ਦੀ ਗੋਲੀ ਕਾਰਨ ਹੋਈ ਸੀ। ਪਰ ਹਾਈਕਰੋਟ ਦੇ ਹੁੱਕਮਾਂ ਤੇ ਬਣਾਈ ਕਮੇਟੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੌਤ ਸ਼ਾਟ ਗੰਨ ਨਾਲ ਹੋਈ ਹੈ ਪਰ ਪੁਲਿਸ ਇਸ ਦੀ ਵਰਤੋਂ ਨਹੀਂ ਕਰਦੀ। ਸ਼ੁਭਕਰਨ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਨੂੰ ਹਾਲ ‘ਚ ਹੀ ਸਰਕਾਰ ਨੇ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ –    ‘ਕੇਜਰੀਵਾਲ ਸ਼ਰਾਬ ਘੁਟਾਲੇ ਦਾ ਸਰਗਨਾ ਤੇ ਸਾਜਿਸ਼ਕਰਤਾ!’ ‘ਮੈਂ ਵਿੱਚ ਹੰਟ ਦਾ ਸ਼ਿਕਾਰ!’