India Punjab Sports

ਅਰਸ਼ਦੀਪ ਤੋਂ ਬਾਅਦ ਗਿੱਲ ਲਈ 2 ‘ਸ਼ੁੱਭ’ ਖ਼ਬਰਾਂ ! ਇਕ ਟੀਮ ਇੰਡੀਆ ਤੋਂ ਦੂਜੀ ਪੰਜਾਬ ਕਿੰਗਜ਼ ਵੱਲੋਂ !

ਬਿਉਰੋ ਰਿਪੋਰਟ – ਕ੍ਰਿਕਟਰ ਅਰਸ਼ਦੀਪ ਸਿੰਘ ਤੋਂ ਬਾਅਦ ਹੁਣ ਪੰਜਾਬ ਦੇ ਇੱਕ ਹੋਰ ਕ੍ਰਿਕਟ ਸ਼ੁਭਮਨ ਗਿੱਲ ਨੂੰ ਲੈਕੇ 2 ਚੰਗੀਆਂ ਖਬਰਾਂ ਆ ਰਹੀਆਂ ਹਨ । ਵਨਡੇ,T-20 ਤੋਂ ਬਾਅਦ ਹੁਣ ਸ਼ੁਭਮਨ ਗਿੱਲ ਨੂੰ ਟੈਸਟ ਟੀਮ ਵਿੱਚ ਵੀ ਉੱਪ ਕਪਤਾਨ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ । ਉਨ੍ਹਾਂ ਨੂੰ ਚੋਣਕਰਤਾਵਾ ਅਤੇ BCCI ਭਵਿੱਖ ਦੇ ਕਪਤਾਨ ਦੇ ਰੂਪ ਵਿੱਚ ਵੇਖ ਰਹੀ ਹੈ । ਇਸੇ ਲਈ ਉਨ੍ਹਾਂ ਨੂੰ ਜ਼ਿੰਮਬਾਬਵੇ ਟੂਰ ‘ਤੇ ਕਪਤਾਨ ਬਣਾਇਆ ਗਿਆ ਸੀ । T-20 ਵਿੱਚ ਗਿਲ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਉੱਪ ਕਪਤਾਨ ਹਨ ਜਦਕਿ ਵਨਡੇ ਤੋਂ ਬਾਅਦ ਟੈਸਟ ਵਿੱਚ ਵੀ ਉਹ ਰਾਹੁਲ ਸ਼ਰਮਾ ਦੀ ਕਪਤਾਨੀ ਵਿੱਚ ਉੱਪ ਕਪਤਾਨ ਬਣ ਸਕਦੇ ਹਨ । ਜਸਪ੍ਰੀਤ ਬੁਮਰਾ ਦਾ ਨਾਂ ਅੱਗੇ ਚੱਲ ਰਿਹਾ ਸੀ ਪਰ ਉਨ੍ਹਾਂ ਦੀ ਹਾਰਦਿਕ ਵਾਂਗ ਫਿਟਨੈੱਸ ਨੂੰ ਲੈਕੇ ਪਰੇਸ਼ਾਨੀ ਹੈ । ਦੂਜੀ ਅਹਿਮ ਖ਼ਬਰ ਹੈ ਕਿ 2025 ਦੇ IPL ਦੇ ਮੈਗਾ ਆਕਸ਼ਨ ਵਿੱਚ ਗੁਰਜਾਤ ਟਾਈਟਨ ਦੇ ਕਪਤਾਨ ਸ਼ੁਭਮਨ ਗਿੱਲ ਪੰਜਾਬ ਕਿੰਗਸ ਦੇ ਕਪਤਾਨ ਬਣ ਸਕਦੇ ਹਨ । ਪੰਜਾਬ ਟੀਮ ਦੀ ਮਾਲਿਕ ਪ੍ਰੀਤੀ ਜਿੰਟਾ ਨਾਲ ਉਨ੍ਹਾਂ ਦੀ ਇੱਕ ਤਸਵੀਰ ਨੇ ਇਹ ਚਰਚਾ ਛੇੜ ਦਿੱਤੀ ਹੈ ।

2024 ਵਿੱਚ ਪੰਜਾਬ ਕਿੰਗਸ ਦੀ ਕਪਤਾਨ ਸ਼ਿਖਰ ਧਵਨ ਸਨ,ਪਰ ਸੱਟ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਵਿਚਾਲੇ ਹੀ IPL ਛੱਡ ਕੇ,ਉਨ੍ਹਾਂ ਦੀ ਉਮਰ 39 ਸਾਲ ਦੀ ਹੋ ਚੁੱਕੀ ਹੈ ਅਤੇ ਧਵਨ ਨੇ ਆਪ IPL ਨਾ ਖੇਡਣ ਦੇ ਸੰਕੇਤ ਦਿੱਤੇ ਸਨ । ਖਬਰਾਂ ਹਨ ਕਿ ਅਗਲੇ ਸਾਲ ਦੇ ਸ਼ੁਰੂਆਤ ਵਿੱਚ ਮੈਗਾ ਆਕਸ਼ਨ ਤੋਂ ਬਾਅਦ ਕਈ ਟੀਮਾਂ ਦੇ ਕਪਤਾਨ ਟੀਮ ਬਦਲ ਸਕਦੇ ਹਨ । ਪ੍ਰੀਤੀ ਜਿੰਟਾ ਅਤੇ ਸ਼ੁਭਮਨ ਦੀ ਇੱਕ ਵੀਡੀਓ ਸ਼ੂਟ ਆਈ ਹੈ ਜਿਸ ਤੋਂ ਬਾਅਦ ਫੈਨਸ ਦਾਅਵਾ ਕਰ ਰਹੇ ਹਨ ਕਿ ਸ਼ੁਭਮਨ ਹੁਣ ਪੰਜਾਬ ਵੱਲੋਂ ਖੇਡਣਗੇ । ਇਹ ਵੀਡੀਓ ਸ਼ੂਟ ਪ੍ਰੀਤੀ ਅਤੇ ਸ਼ੁਭਮਨ ਦੇ ਜੁਆਇੰਟ ਜਿੰਮ ਵੈਂਚਰ Drive Fitt ਦੀ ਹੈ । ਦੋਵੇ ਮਿਲ ਕੇ ਜਿੰਮ ਚੇਨ ਦੀ ਸ਼ੁਰੂਆਤ ਕਰ ਰਹੇ ਹਨ ।

ਫੈਨਸ ਦਾ ਕਹਿਣਾ ਹੈ ਕਿ ਪ੍ਰੀਤੀ ਅਤੇ ਸ਼ੁਭਮਨ ਗਿੱਲ ਹੁਣ ਬਿਜਨੈਸ ਪਾਰਟਨਰ ਹੋ ਗਏ ਹਨ ਯਾਨੀ ਜਲਦ ਹੀ ਸ਼ੁਭਮਨ ਆਪਣੇ ਸੂਬੇ ਦੀ ਟੀਮ ਲਈ ਕਪਤਾਨੀ ਕਰਦੇ ਹੋ ਨਜ਼ਰ ਆਉਣਗੇ । ਇਸੇ ਸਾਲ ਹਾਰਦਿਕ ਪਾਂਡਿਆ ਦੇ ਮੁੰਬਈ ਚੱਲੇ ਜਾਣ ਤੋਂ ਬਾਅਦ ਗੁਜਰਾਤ ਟਾਇਟਨਸ ਨੇ ਸ਼ੁਭਮਨ ਗਿੱਲ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਟੀਮ ਕੁਝ ਖਾਸ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ । ਚਰਚਾ ਇਹ ਵੀ ਹੈ ਕਿ ਗੁਜਰਾਤ ਟਾਈਟਨਸ ਦੇ ਚੀਫ ਕੋਚ ਆਸ਼ੀਸ਼ ਨਹਿਰਾ ਵੀ ਹੁਣ ਟੀਮ ਨੂੰ ਛੱਡ ਸਕਦੇ ਹਨ ਉਨ੍ਹਾਂ ਦੀ ਥਾਂ ਯੁਵਰਾਜ ਸਿੰਘ ਦੇ ਕੋਚ ਬਣਨ ਦੀ ਚਰਚਾ ਹੈ ।

ਅਰਸ਼ਦੀਪ ਸਿੰਘ ਨੂੰ ਵੀ ਟੀਮ ਇੰਡੀਆ ਦੇ ਕੋਚ ਅਤੇ ਚੋਣਕਰਤਾ ਟੈਸਟ ਟੀਮ ਵਿੱਚ ਮੌਕਾ ਦੇਣ ਦੀ ਸੋਚ ਰਹੇ ਹਨ । ਕਿਉਂਕਿ ਵਾਈਟ ਬਾਲ ਦੇ ਨਾਲ ਉਹ ਚੰਗੀ ਸਵਿੰਗ ਕਰਵਾ ਰਹੇ ਹਨ । ਰੈੱਡ ਬਾਲ ਨਾਲ ਜ਼ਿਆਦਾ ਸਵਿੰਗ ਹੁੰਦੀ ਹੈ ਅਜਿਹੇ ਵਿੱਚ ਟੈਸਟ ਮੈਚ ਵਿੱਚ ਅਰਸ਼ਦੀਪ ਟੀਮ ਲਈ ਫਾਇਦੇ ਦਾ ਸੌਦਾ ਸਾਬਿਤ ਹੋ ਸਕਦੇ ਹਨ ।