ਬਿਉਰੋ ਰਿਪੋਰਟ – ਟੀਮ ਇੰਡੀਆ ਦੇ ਸਲਾਮੀ ਬਲੇਬਾਜ਼ ਸ਼ੁਭਮਨ ਗਿੱਲ ਨੇ ਦਰਿਆ ਦਿਲੀ ਵਿਖਾਉਂਦੇ ਹੋਏ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਨੂੰ 35 ਲੱਖ ਦਾ ਜ਼ਰੂਰੀ ਸਮਾਨ ਡੋਨੇਟ ਕੀਤਾ ਹੈ ।
ਇੰਨਾਂ ਵਿੱਚ ਵੈਂਟੀਲੇਟਰ,ਸੀਰਿੰਜ ਪੰਪ,ਓਟੀ ਟੇਬਲ,ਸੀਲਿੰਗ ਲਾਇਟਸ,ICU ਬੈੱਡ ਅਤੇ X-RAY ਸਿਸਟਮ ਸ਼ਾਮਲ ਹੈ ।
ਸ਼ੁਭਮਨ ਗਿੱਲ ਨੇ ਇਹ ਸਮਾਨ ਡਾਕਟਰ ਕੁਸ਼ਲਦੀਪ ਦੇ ਜ਼ਰੀਏ ਹਸਪਤਾਲ ਨੂੰ ਭੇਜਿਆ ਹੈ । ਸਿਵਿਲ ਸਰਜਨ ਡਾ. ਸੰਗਾਤਾ ਜੈਨ ਨੇ ਕਿਹਾ ਕਿ ਕ੍ਰਿਕਟਰ ਦੀ ਇਹ ਚੰਗੀ ਕੋਸ਼ਿਸ਼ ਹੈ । ਇਸ ਨਾਲ ਹਸਪਤਾਲ ਦੇ ਜ਼ਰੂਰਤਮੰਦ ਲੋਕਾਂ ਨੂੰ ਫਾਇਦਾ ਮਿਲੇਗਾ । ਉਨ੍ਹਾਂ ਨੇ ਉਮੀਦ ਜਤਾਈ ਕਿ ਸ਼ੁਭਮਨ ਗਿੱਲ ਭਵਿੱਖ ਵਿੱਚ ਹਸਪਤਾਲ ਨਾਲ ਜੁੜੇ ਰਹਿਣਗੇ ਅਤੇ ਇਸੇ ਤਰ੍ਹਾਂ ਮਦਦ ਕਰਨਗੇ ।
ਸ਼ੁਭਮਨ ਗਿੱਲ ਦਾ ਮੁਹਾਲੀ ਦੇ ਨਾਲ ਗਹਿਰਾ ਰਿਸ਼ਤਾ ਹੈ,ਭਾਵੇ ਹੀ ਉਨ੍ਹਾਂ ਦਾ ਪਿੰਡ ਫਾਜ਼ਿਲਕਾ ਦੇ ਪਿੰਡ ਜੈਮਲ ਸਿੰਘ ਵਾਲਾ ਹੈ ਪਰ ਉਨ੍ਹਾਂ ਨੇ ਕ੍ਰਿਕਟ ਦੀ ਬਰੀਕੀਆਂ ਮੁਹਾਲੀ ਵਿੱਚ ਸਿਖਿਆ ਹਨ । ਉਨ੍ਹਾਂ ਦੀ ਪੜਾਈ ਮੁਹਾਲੀ ਦੇ ਫੇਜ 10 ਦੇ ਨਿੱਜੀ ਸਕੂਲ ਵਿੱਚ ਹੋਈ ਹੈ ।ਹੁਣ ਵੀ ਮੁਹਾਲੀ ਦੇ ਨਵੇਂ ਸੈਕਟਰਾਂ ਵਿੱਚ ਉਨ੍ਹਾਂ ਦਾ ਆਲੀਸ਼ਾਨ ਘਰ ਬਣਿਆ ਹੈ ।
ਪੰਜਾਬ ਚੋਣ ਕਮਿਸ਼ਨ ਨੇ ਸ਼ੁਭਮਨ ਗਿੱਲ ਨੂੰ ਸੂਬੇ ਵੱਲੋਂ ਸਟੇਟ ਆਇਨਕ ਬਣਾਇਆ ਹੈ । ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੂਬੇ ਵਿੱਚ ਵੋਟਿੰਗ ਫੀਸਦੀ ਵਧਾਉਣ ਦਿੱਤੀ ਹੈ ।