ਪੱਛਮੀ ਬੰਗਾਲ (West Bengal) ਵਿੱਚ ਭਾਜਪਾ (BJP) ਵੱਲੋਂ ਅੱਜ ਬੰਗਾਲ ਬੰਦ ਬੁਲਾਇਆ ਗਿਆ ਹੈ। ਇਸ ਨੂੰ ਲੈ ਕੇ ਅੱਜ ਕਈ ਬੰਗਾਲ ਵਿੱਚੋਂ ਕਈ ਥਾਵਾਂ ਤੋਂ ਛੋਟੀਆਂ-ਛੋਟੀਆਂ ਘਟਨਾਵਾਂ ਸਾਹਮਣੇ ਆ ਰਹੀਆ ਹਨ। ਭਾਜਪਾ ਲੀਡਰ ਅਤੇ ਵਿਰੋਧੀ ਧਿਰ ਦੇ ਲੀਡਰ ਸ਼ੁਭੇਂਦੂ ਅਧਿਕਾਰੀ (Shubhendu Adhikari) ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਟੀ.ਐਮ.ਸੀ (TMC) ਦੇ ਗੁੰਡਿਆਂ ਨੇ ਭਾਟਪਾਰਾ ਵਿੱਚ ਭਾਜਪਾ ਦੇ ਲੀਡਰ ਦੇ ਗੱਡੀ ‘ਤੇ ਹਮਲਾ ਕੀਤਾ ਹੈ। ਇਸ ਵਿੱਚ ਉਸ ਦਾ ਡਰਾਈਵਰ ਜਖਮੀ ਹੋਇਆ ਹੈ। ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਟੀ.ਐਮ.ਸੀ ਦੇ ਗੁੰਡਿਆਂ ਨੇ 6 ਗੋਲੀਆਂ ਚਲਾਈਆਂ ਹਨ। ਇਸ ਦੀ ਵੀਡੀਓ ਵੀ ਉਨ੍ਹਾਂ ਦੇ ਕੋਲ ਹੈ। ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਬੰਗਾਲ ਬੰਦ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਟੀ.ਐਮ.ਸੀ ਦੇ ਗੁੰਡੇ ਭਾਜਪਾ ਨੂੰ ਡਰਾ ਨਹੀਂ ਸਕਦੇ।
ਦੱਸ ਦੇਈਏ ਕਿ ਭਾਜਪਾ ਵੱਲੋਂ ਅੱਜ ਸੂਬੇ ਵਿੱਚ 12 ਘੰਟੇ ਦੇ ਬੰਦ ਨੂੰ ਬੁਲਾਇਆ ਗਿਆ ਹੈ। ਨਬਾਨਾ ਮੁਹਿੰਮ ਤਹਿਤ ਸਕੱਤਰੇਤ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਖ਼ਿਲਾਫ਼ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਭਾਜਪਾ ਨੇ ਅੱਜ 12 ਘੰਟੇ ਦੇ ਬੰਗਾਲ ਬੰਦ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ – ਸ੍ਰੀ ਮੁਕਤਸਰ-ਬਠਿੰਡਾ ਰੋਡ ‘ਤੇ ਪਲਟੀ ਸਕੂਲ ਵੈਨ!