Punjab

ਪੰਜਾਬ ਦੇ ਇਸ ਸ਼ਹਿਰ ਦੀ ਲੜਕੀ ਬਣੀ ਜੱਜ, 60ਵਾਂ ਰੈਂਕ ਕੀਤਾ ਹਾਸਲ

ਬਿਉਰੋ ਰਿਪੋਰਟ – ਪੰਜਾਬ ਦੀਆਂ ਲੜਕੀਆਂ ਲਗਾਤਾਰ ਮੱਲਾਂ ਮਾਰ ਕੇ ਜੱਜ ਬਣ ਰਹੀਆਂ ਹਨ, ਫਿਰੋਜ਼ਪੁਰ (Firozpur) ਦੇ ਕਸਬਾ ਤਲਵੰਡੀ (Talwandi) ਦੀ ਰਹਿਣ ਵਾਲੀ ਸ਼ਰੂਤੀ ਗੁਪਤਾ ਨੇ ਹਰਿਆਣਾ ਦੀ ਜੁਡੀਸ਼ੀਅਲ ਸਰਵਿਸਿਜ਼ ਵਿਚੋਂ 60ਵਾਂ ਰੈਂਕ ਹਾਸਲ ਕਰਕੇ ਜੱਜ ਦਾ ਅਹੁਦਾ ਹਾਸਲ ਕੀਤਾ ਹੈ। ਸ਼ਰੂਤੀ ਗੁਪਤਾ ਦੀ ਇਸ ਸਫਲਤਾ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸ਼ਰੂਤਾ ਨੇ ਆਪਣੀ ਉਚੇਰੀ ਪੜ੍ਹਾਈ ਡੀਏਵੀ ਕਾਲਜ਼ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੂਰੀ ਕੀਤੀ ਹੈ।

ਦੱਸ ਦੇਈਏ ਕਿ ਸ਼ਰੂਤੀ ਗੁਪਤਾ ਪੰਜਾਬ ਦੀ ਦੂਜੀ ਲੜਕੀ ਹੈ, ਜਿਸ ਨੇ ਹਰਿਆਣਾ ਦਾ ਜੁਡੀਸ਼ੀਅਲ ਸਰਵਿਸਿਜ਼ ਇਮਤਿਹਾਨ ਪਾਸ ਕੀਤਾ ਹੈ। ਇਸ ਤੋਂ ਪਹਿਲਾਂ ਜਲਾਲਾਬਾਦ ਦੇ ਪਿੰਡ ਸੁਆਹ ਵਾਲਾ ਦੀ ਅਨੀਸ਼ਾ ਜੱਜ ਬਣੀ ਸੀ, ਜਿਸ ਨੇ ਹਰਿਆਣਾ ਜੁਡੀਸ਼ਅਲ ਸਰਵਿਸਿਸ ਵਿਚੋਂ 55 ਰੈਂਕ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ –  ਚੰਡੀਗੜ੍ਹ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ’ਚ ਲੈਣ ’ਤੇ SKM ਵੱਲੋਂ ਮਾਨ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤ ਨਿਧੇਖੀ