Punjab

ਅਕਾਲੀ ਦਲ ਨੇ ਦੱਸੀਆਂ ਕਾਂਗਰਸ ਦੀਆਂ 3 ਸਾ ਜਿਸ਼ਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਸਾਜਿਸ਼ਾਂ ਰਚਨ ਦੇ ਦੋਸ਼ ਲਾਏ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਚੀਮਾ ਨੇ ਕਿਹਾ ਕਿ ਪਹਿਲੀ ਸਾਜ਼ਿਸ਼ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਖਿਲਾਫ ਰਚੀ ਸੀ। ਇਸ ਮਾਮਲੇ ਵਿੱਚ ਅਸੀਂ ਰਾਜਪਾਲ ਨੂੰ ਲਿਖ ਕੇ ਵੀ ਦਿੱਤਾ ਸੀ। ਅੱਜ ਤੱਕ ਸਰਕਾਰ ਨੇ ਉਸ ਨੂੰ ਖਾਰਜ ਨਹੀਂ ਕੀਤਾ।

ਚੀਮਾ ਨੇ ਕਿਹਾ ਕਿ ਅਸੀਂ ਜਿਸ ਔਰਤ ਦਾ ਨਾਂ ਲਿਆ ਸੀ ਕਿ ਉਸ ਔਰਤ ਨੂੰ ਗਵਾਹ ਬਣਾ ਕੇ ਪ੍ਰੈੱਸ ਕਾਨਫਰੰਸ ਕਰਵਾਈ ਜਾਵੇ ਤੇ ਫਿਰ 164 ਦੇ ਬਿਆਨ ਕਰਵਾਏ ਜਾਣਗੇ, ਉਹ ਪ੍ਰੈੱਸ ਕਾਨਫਰੰਸ ਵੀ ਹੋਈ। ਸਾਡੇ ਇਨ੍ਹਾਂ ਦੋਸ਼ਾਂ ਨੂੰ ਸਰਕਾਰ ਨੇ ਖਾਰਜ ਨਹੀਂ ਕੀਤਾ। ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦਾ ਸਾਰਾ ਕੰਮ ਠੱਪ ਹੋ ਰਿਹਾ ਹੈ ਤਾਂ ਸੂਬਾ ਕਾਂਗਰਸ ਪ੍ਰਧਾਨ ਨੇ ਬਿਕਰਮ ਮਜੀਠੀਆ ਨੂੰ ਅੰਦਰ ਨਾ ਕਰਨ ‘ਤੇ ਮਰਨ ਵਰਤ ਦੀ ਧਮਕੀ ਦੇ ਦਿੱਤੀ। ਇਨ੍ਹਾਂ ਨੂੰ ਜਿਊਡੀਸ਼ਰੀ ਦੀ ਕੋਈ ਇੱਜ਼ਤ ਨਹੀਂ ਹੈ। ਅਫਸਰਾਂ ਨੂੰ ਗਲਤ ਕੰਮ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇ ਅਫਸਰ ਗਲਤ ਗੰਮ ਕਰਨ ਤੋਂ ਮਨ੍ਹਾ ਕਰਦਾ ਹੈ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ ਹੈ। ਇਸੇ ਕਰਕੇ ਆਏ ਦਿਨ ਤਬਾਦਲੇ ਹੋ ਰਹੇ ਹਨ।

ਚੀਮਾ ਨੇ ਕਿਹਾ ਕਿ ਤੀਜੀ ਸਾਜ਼ਿਸ਼ ਚੰਡੀਗੜ੍ਹ ਤੋਂ ਹੈਲੀਕਾਪਟਰ ਭਰ ਕੇ ਦਿੱਲੀ ਗਿਆ, ਜਿਸ ਵਿੱਚ ਡੀਪਟੀ ਸੀਐੱਮ. ਰੰਧਾਵਾ, ਐੱਮਐੱਲ.ਏ. ਜੀਰਾ ਤੇ ਅਧਿਕਾਰੀ ਦਿੱਲੀ ਗਏ। ਉਨ੍ਹਾਂ ਕਿਹਾ ਇਹ ਬਸ ਇਹੀ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਸੁਖਬੀਰ ਬਾਦਲ ਜਾਂ ਮਜੀਠੀਆ ਨੂੰ ਅੰਦਰ ਪਾ ਦਿੱਤਾ ਜਾਵੇ।