ਬਿਊਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਵੱਲੋਂ ਅਕਾਲੀ ਸਰਕਾਰ ਸਮੇਂ ਦੇ ਸਿੱਖ ਮੰਤਰੀਆਂ ਕੋਲੋ ਜਵਾਬ ਮੰਗਿਆ ਗਿਆ ਸੀ, ਉਸ ਦੀ ਇਕ ਚਿੱਠੀ ਬਕਾਇਦਾ ਤੌਰ ‘ਤੇ ਜਾਰੀ ਕਰ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਇਸ ਚਿੱਠੀ ਵਿੱਚ ਕੁੱਲ 17 ਮੰਤਰੀਆਂ ਕੋਲੋ ਜਵਾਬ ਤਲਬੀ ਕੀਤੀ ਹੈ। ਇਹ ਸਾਰੇ ਸਾਲ 2007 ਤੋਂ ਲੈ ਕੇ 2017 ਤੱਕ ਮੰਤਰੀ ਰਹੇ ਹਨ। ਅਕਾਲ ਤਖਤ ਸਾਹਿਬ ਵੱਲੋਂ ਡਾਕਟਰ ਉਪਿੰਦਰਜੀਤ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਲਜਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢੀਡਸਾਂ, ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ,ਹੀਰਾ ਸਿੰਘ ਗਾਬੜੀਆ, ਸਰਵਨ ਸਿੰਘ ਫਿਲੌਰ, ਸੋਹਨ ਸਿੰਘ ਠੰਡਲ, ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਅਤੇ ਮਹੇਸ਼ਇੰਦਰ ਸਿੰਘ ਕੋਲੋ ਜਵਾਬ ਮੰਗਿਆ ਹੈ।
ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੰਦੇ ਸਮੇਂ ਅਕਾਲੀ ਸਰਕਾਰ ਦੇ ਸਮੇਂ ਰਹੇ ਸਾਰੇ ਮੰਤਰੀਆਂ ਨੂੰ ਆਪਣਾ ਸ਼ਪੱਸਟੀਕਰਨ 15 ਦਿਨਾਂ ਦੇ ਵਿੱਚ-ਵਿੱਚ ਦੇਣ ਦਾ ਆਦੇਸ਼ ਕੀਤਾ ਸੀ, ਜਿਸ ਦੀ ਅੱਜ ਚਿੱਠੀ ਵੀ ਜਾਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ – ਪੰਜਾਬ ਨੂੰ ਅਕਤੂਬਰ ’ਚ ਮਿਲਣਗੇ 400 ਡਾਕਟਰ! ਪੈਰਾ ਮੈਡੀਕਲ ਅਸਾਮੀਆਂ ਦੀ ਵੀ ਚੱਲ ਰਹੀ ਹੈ ਭਰਤੀ