Punjab

ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਮੱਚ ਗਈ ਹਾਹਾਕਾਰ, ਚੱਲੀਆਂ ਗੋਲੀਆਂ

ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੈਕਟਰ 32 ਹਸਪਤਾਲ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਤ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਹਨ। ਜ਼ਖਮੀ ਹੋਏ ਦੋਨਾਂ ਨੌਜਵਾਨਾਂ ਦੇ ਨਾਮ ਹਨੀ ਅਤੇ ਰਾਜੇਸ਼ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇੱਕ ਦੇ ਹੱਥ ਵਿੱਚ ਅਤੇ ਦੂਜੇ ਨੂੰ ਗਰਦਨ ਵਿੱਚ ਗੋਲੀ ਮਾਰੀ ਗਈ ਹੈ।

ਇਹ ਮਾਮਲਾ ਮੰਗਲਵਾਰ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ। ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਹੱਥ ਅਤੇ ਗਰਦਨ ਨੇੜੇ ਗੋਲੀਆਂ ਲੱਗੀਆਂ ਹਨ।

ਘਟਨਾ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਰਾਜੇਸ਼ ਉਰਫ਼ ਰੌਕ ਵਾਸੀ ਨਵਾਂਗਾਓਂ ਅਤੇ ਹਨੀ ਭਾਰਦਵਾਜ ਵਾਸੀ ਸੈਕਟਰ-41 ਵਜੋਂ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੋਲੀਬਾਰੀ ਕੀਤੀ ਗਈ ਹੈ। ਦੋ ਨੌਜਵਾਨਾਂ ਨੂੰ ਗੋਲੀ ਲੱਗੀ ਹੈ। ਇਕ ਗੋਲੀ ਉਸ ਦੇ ਹੱਥ ‘ਤੇ ਅਤੇ ਦੂਜੀ ਉਸ ਦੀ ਗਰਦਨ ‘ਤੇ ਲੱਗੀ।

ਹਾਲਾਂਕਿ, ਦੋਵੇਂ ਸਥਿਰ ਹਨ ਅਤੇ 32 ਹਸਪਤਾਲ ਵਿੱਚ ਭਰਤੀ ਹਨ। ਡੀਐਸਪੀ ਨੇ ਦੱਸਿਆ ਕਿ ਗਵਾਹ ਨੇ ਦੱਸਿਆ ਹੈ ਕਿ ਜ਼ਖ਼ਮੀ ਅਤੇ ਮੁਲਜ਼ਮ ਪਹਿਲਾਂ ਤੋਂ ਹੀ ਜਾਣੂ ਸਨ। ਕਿਸੇ ਗੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ ਅਤੇ ਮੁਲਜ਼ਮ ਫ਼ਰਾਰ ਹੋ ਗਏ।

ਡੀਐਸਪੀ ਨੇ ਦੱਸਿਆ ਕਿ ਗਵਾਹ ਨੇ ਦੱਸਿਆ ਹੈ ਕਿ ਜ਼ਖ਼ਮੀ ਅਤੇ ਮੁਲਜ਼ਮ ਪਹਿਲਾਂ ਤੋਂ ਹੀ ਜਾਣੂ ਸਨ। ਕਿਸੇ ਗੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ ਅਤੇ ਮੁਲਜ਼ਮ ਫ਼ਰਾਰ ਹੋ ਗਏ। ਪੁਲਿਸ ਮਲਜ਼ਮ ਦੀ ਭਾਲ ਕਰ ਰਹੀ ਹੈ ਅਤੇ ਨੇੜੇ ਲੱਗੇ CCTV ਕੈਮਰੇ ਖੰਗਾਲ ਜਾ ਰਹੇ ਹਨ।