Punjab

ਖੰਨਾ ਦੇ ਕਾਲਜ ‘ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਚੱਲੀ ਗੋਲੀ ਇਕ ਲਈ ਬਣੀ ਮੁਸਿਬਤ

ਖੰਨਾ (Khanna) ਦੇ ਇਕ ਸਥਾਨਕ ਕਾਲਜ ਵਿੱਚ ਵਿਦਿਆਰਥੀ ਦੀ ਹੋਈ ਲੜਾਈ ਵਿੱਚ ਗੋਲੀਆਂ ਚੱਲੀਆਂ ਹਨ। ਇਸ ਗੋਲੀਬਾਰੀ ਵਿੱਚ ਕਾਲਜ ਦਾ ਇਕ ਮੁਲਾਜ਼ਮ ਜਖਮੀ ਹੋ ਗਿਆ ਹੈ। ਗੋਲੀਬਾਰੀ ਇੰਨੀ ਭਿਆਨਕ ਸੀ ਕਿ ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਜਾਣਕਾਰੀ ਮੁਤਾਬਕ ਕਾਲਜ ਦੇ ਕੁਝ ਗਰੁੱਪਾਂ ਵਿੱਚ ਲੜਾਈ ਹੋਈ ਸੀ, ਜਿਸ ਵਿੱਚ ਇਕ ਗਰੁੱਪ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ ਹਨ।

ਜਖਮੀ ਹੋਏ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਾਲਜ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕਝ ਵਿਦਿਆਰਥੀਆਂ ਦੀ ਆਪਸ ਵਿਚ ਲੜਾਈ ਹੋਈ ਸੀ। ਇਕ ਵਿਦਿਆਰਥੀ ਭੱਜ ਕੇ ਕਾਲਜ ਦੇ ਅੰਦਰ ਆ ਗਿਆ ਤੇ ਉਸ ਦੇ ਪਿੱਛੋਂ ਕਿਸੇ ਨੇ ਗੋਲੀ ਚਲਾ ਦਿੱਤੀ ਤੇ ਉਹ ਗੋਲੀ ਕਾਲਜ ਦੇ ਮੁਲਾਜ਼ਮ ਦੀ ਲੱਤ ਵਿੱਚ ਜਾ ਵੱਜੀ। ਇਸ ਸਬੰਧੀ ਪੁਲਿਸ ਨੇ ਕਾਰਵਾਈ ਸ਼ੁਰੂ ਕਰਦਿਆਂ ਹੋਇਆਂ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ –   ਡਾਇਰਿਆ ਨੇ ਕਪੂਰਥਲਾ ‘ਚ ਮਚਾਇਆ ਕਹਿਰ, ਪ੍ਰਸਾਸ਼ਨ ‘ਚ ਮਚਿਆ ਹਾਹਾਕਾਰ