International

ਅਮਰੀਕਾ ‘ਚ ਫਿਰ ਤੋਂ ਚੱਲੀਆਂ ਗੋਲੀਆਂ, 5 ਲੋਕਾਂ ਦੀ ਹੋਈ ਮੌਤ

ਅਮਰੀਕਾ ਤੋਂ ਇੱਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਉੱਤਰੀ ਲਾਸ ਵੇਗਾਸ ਵਿਚ ਮੰਗਲਵਾਰ ਦੀ ਸਵੇਰ ਨੂੰ ਗੋਲੀਆਂ ਚੱਲਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਦੋ ਅਪਾਰਟਮੈਂਟ ਕੰਪਲੈਕਸ ਵਿਚ ਗੋਲੀਆਂ ਚਲਾਉਣ ਮਗਰੋਂ ਸ਼ੱਕੀ ਦੋਸ਼ੀ ਨੇ ਵੀ ਖੁਦਕੁਸ਼ੀ ਕਰ ਲਈ।

ਜਾਣਕਾਰੀ ਮੁਤਾਬਕ ਹਮਲਾਵਰ ਨੇ ਦੋ ਅਪਾਰਟਮੈਂਟ ਕੰਪਲੈਕਸਾਂ ‘ਚ ਗੋਲੀਬਾਰੀ ਕੀਤੀ ਸੀ। ਹਾਲਾਂਕਿ ਪੁਲਿਸ ਹਮਲਾਵਰ ਤੱਕ ਪਹੁੰਚ ਗਈ, ਐਡਮਸ ਨੇ ਆਪਣੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਲਈ। ਉੱਤਰੀ ਲਾਸ ਵੇਗਾਸ ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ 47 ਸਾਲਾ ਹਮਲਾਵਰ ਐਰਿਕ ਐਡਮਜ਼ ਨੇ ਸੋਮਵਾਰ ਰਾਤ ਨੂੰ ਗੋਲੀਬਾਰੀ ਕੀਤੀ।

ਇਸ ਹਮਲੇ ‘ਚ 4 ਔਰਤਾਂ ਅਤੇ ਇਕ ਨੌਜਵਾਨ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ 13 ਸਾਲ ਦੀ ਲੜਕੀ ਜ਼ਖ਼ਮੀ ਹੋ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ-ਮੰਗਲਵਾਰ ਦੇਰ ਰਾਤ ਕਾਸਾ ਨੌਰਟੇ ਡਰਾਈਵ ‘ਤੇ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਗੋਲੀਬਾਰੀ ਕਰਨ ਬਾਰੇ ਇੱਕ ਕਾਲ ਮਿਲੀ।

ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਚਾਰ ਔਰਤਾਂ ਅਤੇ ਇਕ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਸਾਰੀ ਰਾਤ ਐਡਮਜ਼ ਦੀ ਭਾਲ ਕੀਤੀ। ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਪੁਲਿਸ ਈਸਟ ਲੇਕ ਮੀਡ ਬੁਲੇਵਾਰਡ ਇਲਾਕੇ ‘ਚ ਪਹੁੰਚੀ, ਜਿੱਥੇ ਦੋਸ਼ੀ ਹਮਲਾਵਰ ਧੰਦਾ ਚਲਾਉਂਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਘੇਰ ਲਿਆ ਅਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਆਪਣੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਲਈ।

ਇਹ ਵੀ ਪੜ੍ਹੋ – ਜਲੰਧਰ ‘ਚ ਦੋ ਲੜਕੀਆਂ ਨੇ ਨੌਜਵਾਨ ਨੂੰ ਕੀਤਾ ਬਲੈਕਮੇਲ, ਧਮਕੀਆਂ ਦੇ ਕੇ ਵਸੂਲੇ ਹਜ਼ਾਰਾਂ ਰੁਪਏ