‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਬੀਐੱਸਐੱਫ ਦੇ ਸੈਕਟਰ ਹੈੱਡਕੁਆਰਟਰ ਖਾਸਾ ਦੀ ਮੈੱਸ ਵਿੱਚ ਡਿਊਟੀ ’ਤੇ ਤਾਇਨਾਤ ਇੱਕ ਜਵਾਨ ਵੱਲੋਂ ਆਪਣੇ ਸਾਥੀਆਂ ’ਤੇ ਗੋ ਲੀਬਾਰੀ ਕੀਤੀ ਗਈ ਹੈ, ਜਿਸ ਵਿੱਚ ਘੱਟੋ-ਘੱਟ ਪੰਜ ਜਵਾਨਾਂ ਦੀ ਮੌ ਤ ਹੋ ਗਈ ਹੈ। ਇਹ ਘਟਨਾ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਮੋਰਚੇ ਦੇ ਨਾਲ ਅਟਾਰੀ-ਵਾਹਗਾ ਸਰਹੱਦ ਕਰਾਸਿੰਗ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਵਾਪਰੀ। ਗੋ ਲੀਬਾਰੀ ਕਰਨ ਵਾਲਾ ਜਵਾਨ ਮ ਰਨ ਵਾਲੇ ਪੰਜ ਜਵਾਨਾਂ ਵਿੱਚ ਸ਼ਾਮਲ ਹੈ।
ਬੀਐੱਸਐੱਫ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਘਟ ਨਾ ਅੱਜ ਹੀ ਵਾਪਰੀ ਹੈ। ਇਸ ਘਟਨਾ ਵਿੱਚ ਕੈਪਟਨ ਸਤੱਪਾ ਸਣੇ 6 ਲੋਕ ਜ਼ਖ਼ ਮੀ ਹੋਏ ਸਨ। ਇੱਕ ਜਵਾਨ ਦੀ ਹਾਲਤ ਨਾ ਜ਼ੁਕ ਹੈ। ਮਾਮਲੇ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ।