The Khalas Tv Blog International ਅਮਰੀਕਾ ‘ਚ ਨਹੀਂ ਰੁਕ ਰਿਹਾ ਇਹ ਮਾੜਾ ਕੰਮ , ਤਿੰਨ ਜਣਿਆਂ ਨਾਲ ਹੋਇਆ ਇਹ ਕੁਝ
International

ਅਮਰੀਕਾ ‘ਚ ਨਹੀਂ ਰੁਕ ਰਿਹਾ ਇਹ ਮਾੜਾ ਕੰਮ , ਤਿੰਨ ਜਣਿਆਂ ਨਾਲ ਹੋਇਆ ਇਹ ਕੁਝ

ਅਮਰੀਕਾ ( America )  ਵਿਚ ਗੋਲੀਬਾਰੀ ( Shooting ) ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਮਰੀਕਾ ਵਿੱਚ ਜਦੋਂ ਤੋਂ ਆਮ ਨਾਗਰਿਕਾਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ (US Arms Laws)  ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਵਾਸ਼ਿੰਗਟਨ ( Washington ) ਦੇ ਯਾਕਿਮਾ ਸ਼ਹਿਰ ਵਿਚ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ।

ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਿਕ 21 ਸਾਲਾ ਨੌਜਵਾਨ ਨੇ ਇੱਕ ਸੁਵਿਧਾ ਸਟੋਰ ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਲਈ। ਇਸ ਗੋਲੀਬਾਰੀ ਦੀ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਵਿੱਚ ਹਥਿਆਰ ਕਾਨੂੰਨਾਂ ਨੂੰ ਲੈ ਕੇ ਬਹਿਸ ਛੇੜ ਦਿੱਤੀ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਯਾਕੀਮਾ ਦੇ ਥਾਣਾ ਮੁਖੀ ਮੈਟ ਮੁਰੇ ਨੇ ਦੱਸਿਆ ਕਿ ਇਹ ਕਤਲ ਸਵੇਰੇ ਕਰੀਬ 3.30 ਵਜੇ ਸਰਕਲ ਬਾਜ਼ਾਰ ‘ਚ ਹੋਇਆ। ਯਾਕੀਮਾ ਪੁਲਿਸ ਮੁਖੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੱਕੀ ਬੰਦੂਕਧਾਰੀ ਦੇ ਪਰਿਵਾਰਕ ਮੈਂਬਰ ਦਾ ਇੱਕ ਕਾਲ ਆਇਆ, ਜਿਸ ਨੇ ਕਿਹਾ ਕਿ ਉਹ ਉਸਨੂੰ ਗੋਦਾਮਾਂ ਦੇ ਪਿੱਛੇ ਲੱਭ ਸਕਦੇ ਹਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਰਿਪੋਰਟ ਮੁਤਾਬਿਕ ਕਾਤਲ ਪਹਿਲਾਂ ਇੱਕ ਗੈਸ ਸਟੇਸ਼ਨ ਦੀ ਲਾਬੀ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉੱਥੇ ਦਰਵਾਜ਼ੇ ਬੰਦ ਸਨ। ਪੁਲਸ ਮੁਤਾਬਿਕ ਸ਼ੱਕੀ ਵਿਅਕਤੀ ਸੜਕ ਪਾਰ ਕਰ ਕੇ ਸਰਕਲ ਵੱਲ ਗਿਆ ਅਤੇ ਸਟੋਰ ‘ਚ ਬੈਠੇ ਦੋ ਲੋਕਾਂ ਨੂੰ ਗੋਲੀ ਮਾਰ ਦਿੱਤੀ। ਸ਼ੱਕੀ ਨੇ ਫਿਰ ਸਟੋਰ ਦੇ ਬਾਹਰ ਜਾ ਕੇ ਇਕ ਹੋਰ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਤ ਹੋ ਗਈ।

ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਪੁਲਿਸ ਵਿਭਾਗ ਨੇ ਸੰਭਾਵਿਤ ਸ਼ੱਕੀ ਦੀ ਪਛਾਣ ਯਾਕੀਮਾ ਕਾਉਂਟੀ ਨਿਵਾਸੀ ਜਰੀਦ ਹੈਡਾੱਕ ਵਜੋਂ ਕੀਤੀ ਹੈ। ਇਥੇ ਇਹ ਗੋਲੀਬਾਰੀ ਦੀ ਘਟਨਾ ਉੱਤਰੀ ਕੈਲੀਫੋਰਨੀਆ ਵਿਚ ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਵਾਪਰੀ ਹੈ। ਕੈਲੀਫੋਰਨੀਆਂ ਵਿਚ ਗੋਲੀਬਾਰੀ ਦੇ ਮਾਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ।

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਦੋ ਥਾਵਾਂ ‘ਤੇ 7 ਜਣਿਆ ਨਾਲ ਹੋਇਆ ਇਹ ਕੁਝ , ਲੋਕਾਂ ‘ਚ ਡਰ ਦਾ ਮਾਹੌਲ

Exit mobile version