ਅਮਰੀਕਾ ( America ) ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟ ਨਾਵਾਂ (Shootings in America) ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ
ਬੁੱਧਵਾਰ ਨੂੰ ਅਮਰੀਕਾ ਦੇ ਮਿਨੀਸੋਟਾ ਵਿੱਚ ਅਨੁੰਸੀਏਸ਼ਨ ਕੈਥੋਲਿਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ (8 ਅਤੇ 10 ਸਾਲ ਦੇ) ਅਤੇ ਹਮਲਾਵਰ ਸਮੇਤ ਤਿੰਨ ਮੌਤਾਂ ਹੋਈਆਂ, ਜਦਕਿ 14 ਬੱਚਿਆਂ ਸਮੇਤ 17 ਲੋਕ ਜ਼ਖਮੀ ਹੋਏ। ਘਟਨਾ ਸਕੂਲ ਵਿੱਚ ਸਮੂਹਿਕ ਪ੍ਰਾਰਥਨਾ ਸਭਾ ਦੌਰਾਨ ਵਾਪਰੀ। ਹਮਲਾਵਰ, 23 ਸਾਲਾ ਰੌਬਿਨ ਵੈਸਟਮੈਨ, ਨੇ ਚਰਚ ਦੀਆਂ ਖਿੜਕੀਆਂ ਰਾਹੀਂ ਗੋਲੀਆਂ ਚਲਾਈਆਂ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਵੈਸਟਮੈਨ ਦੀ ਮਾਂ ਪਹਿਲਾਂ ਸਕੂਲ ਵਿੱਚ ਕੰਮ ਕਰਦੀ ਸੀ ਅਤੇ ਉਸ ਨੇ 2020 ਵਿੱਚ ਆਪਣਾ ਨਾਮ ਰੌਬਰਟ ਤੋਂ ਰੌਬਿਨ ਬਦਲਿਆ ਸੀ।ਹਮਲਾਵਰ ਕੋਲ ਰਾਈਫਲ, ਸ਼ਾਟਗਨ ਅਤੇ ਪਿਸਤੌਲ ਸਨ, ਜੋ ਕਾਨੂੰਨੀ ਤੌਰ ‘ਤੇ ਖਰੀਦੇ ਗਏ ਸਨ। ਉਸ ਦੀਆਂ ਬੰਦੂਕਾਂ ਅਤੇ ਮੈਗਜ਼ੀਨਾਂ ‘ਤੇ “ਕਿੱਲ ਡੋਨਾਲਡ ਟਰੰਪ”, “ਨਿਊਕ ਇੰਡੀਆ”, “ਇਜ਼ਰਾਈਲ ਮਸਟ ਫਾਲ” ਅਤੇ “ਬਰਨ ਇਜ਼ਰਾਈਲ” ਵਰਗੇ ਨਾਅਰੇ ਲਿਖੇ ਸਨ। ਵੈਸਟਮੈਨ ਨੇ ਯੂਟਿਊਬ ‘ਤੇ ਦੋ ਵੀਡੀਓ ਅਪਲੋਡ ਕੀਤੇ, ਜਿਨ੍ਹਾਂ ਵਿੱਚ ਹਥਿਆਰਾਂ ਦਾ ਜ਼ਖੀਰਾ ਅਤੇ ਇੱਕ ਮੈਨੀਫੈਸਟੋ ਸੀ, ਪਰ ਇਹ ਵੀਡੀਓ ਐਫਬੀਆਈ ਦੀ ਮਦਦ ਨਾਲ ਹਟਾ ਦਿੱਤੇ ਗਏ।
ਵੀਡੀਓ ਵਿੱਚ ਪਰਿਵਾਰ ਨੂੰ ਸੰਬੋਧਿਤ ਇੱਕ ਪੱਤਰ ਵੀ ਸੀ, ਜਿਸ ਵਿੱਚ ਮੁਆਫੀ ਮੰਗੀ ਗਈ ਸੀ।ਐਫਬੀਆਈ ਡਾਇਰੈਕਟਰ ਕਸ਼ ਪਟੇਲ ਨੇ ਇਸ ਨੂੰ ਕੈਥੋਲਿਕ ਸਮੁਦਾਇ ਵਿਰੁੱਧ ਨਫਰਤੀ ਅਪਰਾਧ ਅਤੇ ਘਰੇਲੂ ਅੱਤਵਾਦ ਦੀ ਕਾਰਵਾਈ ਵਜੋਂ ਜਾਂਚ ਸ਼ੁਰੂ ਕੀਤੀ। ਮਿਨੀਆਪੋਲਿਸ ਪੁਲਿਸ ਮੁਖੀ ਬ੍ਰਾਇਨ ਓ’ਹਾਰਾ ਨੇ ਕਿਹਾ ਕਿ ਮੁਕੱਦਮੇ ਦਾ ਮੋਟਿਵ ਅਜੇ ਸਪੱਸ਼ਟ ਨਹੀਂ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਸਰਕਾਰੀ ਇਮਾਰਤਾਂ ‘ਤੇ ਝੰਡੇ ਅੱਧੇ ਝੁਕਾਉਣ ਦਾ ਹੁਕਮ ਦਿੱਤਾ ਅਤੇ ਵ੍ਹਾਈਟ ਹਾਊਸ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਸਮੁਦਾਇਕ ਸਮਰਥਨ ਦੀ ਗੱਲ ਕੀਤੀ। ਮਿਨੀਆਪੋਲਿਸ ਦੇ ਮੇਅਰ ਜੈਕਬ ਫਰੇ ਨੇ ਟਰਾਂਸਜੈਂਡਰ ਸਮੁਦਾਇ ਵਿਰੁੱਧ ਨਫਰਤ ਨੂੰ ਰੋਕਣ ਦੀ ਅਪੀਲ ਕੀਤੀ।