India

ਬਿਹਾਰ ਬੋਰਡ ਦੀ ਪ੍ਰੀਖਿਆ ਦੇ ਪਹਿਲੇ ਦਿਨ ਹੀ ਵਿਦਿਆਰਥੀਆਂ ਲਈ ਝਟ ਕਾ

‘ਦ ਖ਼ਾਲਸ ਬਿਊਰੋ : ਬਿਹਾਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ 2022 ਵੀਰਵਾਰ ਨੂੰ ਸ਼ੁਰੂ ਹੋ ਗਈ ਹੈ। ਪ੍ਰੀਖਿਆ ਦੇ ਪਹਿਲੇ ਦਿਨ ਗਣਿਤ ਦੀ ਪ੍ਰੀਖਿਆ ਸੀ ਪਰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸਦਾ ਪ੍ਰਸ਼ਨ ਪੱਤਰ ਵਾਇਰਲ ਹੋ ਗਿਆ। ਪ੍ਰੀਖਿਆ ਸਮਾਪਤ ਹੋਣ ਤੋਂ ਬਾਅਦ ਜਦੋਂ ਵਾਇਰਲ ਹੋਏ ਪ੍ਰਸ਼ਨ ਪੱਤਰ ਨੂੰ ਅਸਲੀ ਪ੍ਰਸ਼ਨ ਪੱਤਰ ਨਾਲ ਮਿਲਾ ਕੇ ਵੇਖਿਆ ਤਾਂ ਉਹ ਹੂ-ਬ-ਹੂ ਉਹੀ ਪੇਪਰ ਵਾਂਗ ਸੀ। ਪੇਪਰ ਸਵੇਰੇ 9:30 ਵਜੇ ਸ਼ੁਰੂ ਹੋਣ ਵਾਲੀ ਸੀ ਪਰ 8:53 ਵਜੇ ਪ੍ਰਸ਼ਨ ਪੱਤਰ ਵਾਇਰਲ ਹੋ ਗਿਆ। ਲੀਕ ਹੋਏ ਪ੍ਰਸ਼ਨ ਪੱਤਰ ਨੂੰ ਕਿਸੇ ਨੇ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀ ਸੀਨੀਅਰ ਕਪਿਲ ਅਸ਼ੋਕ ਮੁਤਾਬਕ ਬਿਹਾਰ ਬੋਰਡ ਦੇ ਆਦੇਸ਼ ਤਹਿਤ ਤਿੰਨ ਮੈਂਬਰੀ ਜਾਂਚ ਟੀਮ ਗਠਿਤ ਕਰ ਦਿੱਤੀ ਗਈ ਹੈ। ਜਿਸ ਵਿੱਚ ਏਡੀਐੱਮ, ਡੀਈਓ ਅਤੇ ਐੱਸਡੀਓ ਸ਼ਾਮਿਲ ਹੈ। ਪੁਲਿਸ ਦੀ ਟੈਕਨੀਕਲ ਬ੍ਰਾਂਚ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿ ਫਤਾਰੀ ਨਹੀਂ ਹੋਈ।