Punjab

” ਆਮ ਮੁੱਖ ਮੰਤਰੀ ਪਰ ਚੋਣ ਪ੍ਰਚਾਰ ਯਾਤਰਾ ‘ਹਵਾਈ’ “

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਹਵਾਈ ਸਫ਼ਰਾਂ ਬਾਰੇ ਉਨ੍ਹਾਂ ਤੋਂ ਹਿਸਾਬ – ਕਿਤਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹੱਕ ਦਿੱਲੀ ਹਵਾਲੇ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹਵਾਈ ਦੌਰਿਆਂ ‘ਤੇ ਹਨ। ਇੱਕ ਤੋਂ ਤਿੰਨ ਅਪ੍ਰੈਲ ਦੇ ਉਨ੍ਹਾਂ ਦੇ ਗੁਜਰਾਤ ਦੌਰੇ ਦੀ ਹਵਾਈ ਯਾਤਰਾ ਦੇ 44,85,967 ਰੁਪਏ ਦੇ ਬਿੱਲ, ਪੰਜਾਬ ਦੀ ਜਨਤਾ ਦੇ ਟੈਕਸ ਦੇ ਪੈਸਿਆਂ ਨਾਲ ਭਰੇ ਜਾਣਗੇ। ਕੀ ਮੁੱਖ ਮੰਤਰੀ ਜੀ ਦੱਸਣਗੇ ਕਿ ਗੁਜਰਾਤ ਦੀ ਇਸ ਚੋਣ ਪ੍ਰਚਾਰ ਯਾਤਰਾ ਦਾ ਪੰਜਾਬ ਜਾਂ ਪੰਜਾਬ ਦੇ ਲੋਕਾਂ ਨੂੰ ਕੀ ਲਾਭ ਹੋਵੇਗਾ? ਅਕਾਲੀ ਦਲ ਨੇ ਇੱਕ ਪੋਸਟਰ ਸਾਂਝਾ ਕਰਦਿਆਂ ਲਿਖਿਆ ਕਿ “ਆਮ ਮੁੱਖ ਮੰਤਰੀ ਪਰ ਚੋਣ ਪ੍ਰਚਾਰ ਯਾਤਰਾ ‘ਹਵਾਈ'”। ਕਰਜ਼ਈ ਪੰਜਾਬ ਦੇ ਖ਼ਜ਼ਾਨੇ ਨੂੰ 45 ਲੱਖ ਦਾ ਰਗੜਾ ਲੱਗਾ ਹੈ।