‘ਦ ਖ਼ਾਲਸ ਬਿਊਰੋ :- ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਝੂੰਦਾਂ ਕਮੇਟੀ ਦੀ ਰਿਪੋਰਟ ਦੀ ਤਰੀਫ਼ ਕੀਤੀ ਗਈ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਨ੍ਹਾਂ ਨੇ ਇਕੱਲੇ ਇਕੱਲੇ ਹਲਕੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ ਅਤੇ ਫਿਰ ਆਪਣੀ ਰਿਪੋਰਟ ਤਿਆਰ ਕੀਤੀ ਹੈ। ਸੌ ਹਲਕਿਆਂ ਵਿੱਚ ਜਾ ਕੇ ਲੋਕਾਂ ਦਾ ਫੀਡਬੈਕ ਲਿਆ ਗਿਆ ਹੈ। ਭੂੰਦੜ ਨੇ ਕਿਹਾ ਕਿ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨਦੇ ਹਾਂ। ਸਿਫਾਰਸ਼ਾਂ ਲਾਗੂ ਕਰਨ ਦੇ ਲਈ ਸੁਖਬੀਰ ਬਾਦਲ ਫੈਸਲਾ ਲੈਣਗੇ।
ਭੂੰਦੜ ਨੇ ਕਿਹਾ ਕਿ ਕੋਰ ਕਮੇਟੀ ਦੇ ਅੱਠ ਮੈਂਬਰਾਂ ਨੇ ਅੱਜ ਮੀਟਿੰਗ ਕੀਤੀ ਹੈ। ਇਸੇ ਮੈਂਬਰਾਂ ਨੇ ਹੀ ਰਿਪੋਰਟ ਦੇਣੀ ਸੀ। ਇਸ ਕਰਕੇ ਅਸੀਂ ਸਾਰਿਆਂ ਨੇ ਸੋਚ ਵਿਚਾਰ ਕੇ ਪ੍ਰਧਾਨ ਨੂੰ ਫੈਸਲਾ ਲੈਣ ਦਾ ਅਖਤਿਆਰ ਦਿੱਤਾ ਹੈ। ਅਕਾਲੀ ਦਲ ਨੇ ਝੂੰਦਾ ਕਮੇਟੀ ਬਾਰੇ ਦਾਅਵਾ ਕਰਦਿਆਂ ਕਿਹਾ ਕਿ ਰਿਪੋਰਟ ਵਿੱਚ ਕਿਤੇ ਵੀ ਪ੍ਰਧਾਨ ਨੂੰ ਬਦਲਣ ਬਾਰੇ ਨਹੀਂ ਲਿਖਿਆ ਗਿਆ ਹੈ ਪਰ ਹੋਰ ਪਾਰਟੀ ਦੇ ਢਾਂਚੇ ਨੂੰ ਬਦਲਣ ਸਮੇਤ ਹੋਰ ਕਈ ਸਾਰੇ ਫੈਸਲੇ ਲੈਣ ਦੀਆਂ ਸਿਫਾਰਸ਼ਾਂ ਹਨ।
ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਜੋ ਰਿਪੋਰਟ ਅੱਜ ਪੇਸ਼ ਕੀਤੀ ਗਈ ਹੈ, ਉਹ 13 ਮੈਂਬਰੀ ਕੋਰ ਕਮੇਟੀ ਨੇ ਨਹੀਂ ਬਣਾਈ ਹੈ ਬਲਕਿ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਤਿਆਰ ਕੀਤੀ ਗਈ ਹੈ। ਇੱਕ ਦੋ ਮੀਟਿੰਗਾਂ ਹੋਰ ਕਰਕੇ ਇਸ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ।