ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਲ 2025-26 ਲਈ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਇਜਲਾਸ ਦੀ ਇਕੱਤਰਤਾ ਸ.ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੀ ਅੰਮ੍ਰਿਤਸਰ ਵਿਖੇ ਹੋਈ। ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜ ਵਾਰ ਮੂਲ ਮੰਤਰ ਦਾ ਜਾਪ ਕੀਤਾ ਗਿਆ ਅਤੇ ਬਜਟ ਦੀ ਸ਼ੁਰੂਆਤ ਵਿੱਚ ਵਿਛੜ ਚੁੱਕੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕੀਤਾ।
ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਲ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਦਾ ਬਜਟ ਪੇਸ਼ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਮਿਤ ਸ਼ਰਧਾਂਜਲੀ ਮਤਾ ਪੇਸ਼ ਕੀਤਾ ਗਿਆ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਜੇ ਤੱਕ ਇਸ ਵਿਚ ਸ਼ਾਮਿਲ ਨਹੀਂ ਹੋਏ ਹਨ।
ਜਨਰਲ ਬੋਰਡ ਫੰਡ ਲਈ ਬਜਟ ‘ਚ ਰੱਖੇ ਗਏ 86 ਕਰੋੜ ਰੁਪਏ
ਧਰਮ ਪ੍ਰਚਾਰ ਲਈ 1 ਅਰਬ 10 ਕਰੋੜ
ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ
ਸਿੱਖਿਆ ਲਈ 55 ਕਰੋੜ 80 ਲੱਖ ਰੁਪਏ
ਖੇਡਾਂ ਲਈ 3 ਕਰੋੜ 9 ਲੱਖ ਰੁਪਏ
ਪ੍ਰਿਟਿੰਗ ਪ੍ਰੈਸਾਂ ਲਈ 8 ਕਰੋੜ 12 ਲੱਖ ਰੁਪਏ
ਜਨਰਲ ਬੋਰਡ ਫੰਡ ਲਈ ਬਜਟ ‘ਚ ਰੱਖੇ ਗਏ 86 ਕਰੋੜ ਰੁਪਏ
ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ, ਸਫਰ ਖਰਚ, ਮੁਕੰਦਮਿਆਂ ਦੇ ਖਰਚ, ਆਡਿਟ ਫੀਸ, ਡਾਕ ਖਰਚ, ਗੱਡੀਆਂ ਦੇ ਖਰਚ, ਇਮਾਰਤਾਂ ਦੇ ਖਰਚ, ਅਤੇ ਸਹਾਇਤਾ ਆਦਿ ਇਸ ਫੰਡ ਦੇ ਮੁੱਖ ਖਰਚੇ ਹਨ। ਇਨ੍ਹਾਂ ਕਾਰਜਾਂ ਲਈ ਵਿਸ਼ੇਸ਼ ਫੰਡ ਰਾਖਵੇਂ ਕੀਤੇ ਗਏ ਹਨ। ਸਾਲ ੨੦੨੫-੨੦੨੬ ਲਈ ਜਨਰਲ ਬੋਰਡ ਫੰਡ ਦਾ ਕੁੱਲ ਬਜਟ 86 ਕਰੋੜ ਰੁਪਏ ਦਾ ਹੈ।
ਸ਼੍ਰੋਮਣੀ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਤ ਅਦਾਰਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਤੀਹ ਕਰੋੜ ਸੱਤਰ ਲੱਖ ਰੁਪਏ ਰੱਖੇ ਗਏ ਹਨ।
ਗੁਰਦੁਆਰਾ ਸਾਹਿਬਾਨ ਨਾਲ ਸੰਬੰਧਤ ਅਤੇ ਪੰਥਕ ਮੁਕੱਦਮਿਆਂ ਦੀ ਪੈਰਵੀ ਵਾਸਤੇ 1 ਕਰੋੜ 80 ਲੱਖ ਰੁਪਏ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੈਰਵੀ ਲਈ ਤੀਹ ਲੱਖ ਰੁਪਏ ਵੱਖਰੇ ਸ਼ਹੀਦੀ ਫੰਡ ਵਿੱਚ ਵੀ ਰੱਖੇ ਗਏ ਹਨ।
ਗਰੀਬਾਂ, ਲੋੜਵੰਦਾਂ, ਗਰੀਬ ਸਿੱਖ ਵਿਦਿਆਰਥੀਆਂ, ਮੀਰੀ ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ ਸਾਹਿਬ ਲਈ, ਅਤੇ ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੀ ਸੰਭਾਲ, ਮੁਰੰਮਤਾਂ, ਰੰਗ ਰੋਗਨ ਆਦਿ ਨੂੰ ਸਹਾਇਤਾ ਦੇਣ ਲਈ ਇੱਕੀ ਕਰੋੜ ਪੰਜਾਹ ਲੱਖ ਰੁਪਏ ਰੱਖੇ ਗਏ ਹਨ।
ਪ੍ਰਧਾਨ ਸਾਹਿਬ ਅਤੇ ਮੈਂਬਰ ਸਾਹਿਬਾਨਾਂ ਦੇ ਸਫਰ ਖਰਚ ਲਈ ਇਸ ਸਾਲ ਵੀ ਨੱਬੇ ਲੱਖ ਰੁਪਏ ਹੀ ਰੱਖੇ ਗਏ ਹਨ।
ਮੁਲਾਜ਼ਮਾਂ ਦੇ ਸਫਰ ਖਰਚ ਲਈ ਪੈਂਹਠ ਲੱਖ ਰੁਪਏ ਰੱਖੇ ਗਏ ਹਨ।
ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਦੇ ਖਰਚ ਲਈ ਸਮੇਤ ਸਟਾਫ ਦੀਆਂ ਤਨਖਾਹਾਂ ਸਤਾਸੀ ਲੱਖ ਪੰਜਾਹ ਹਜ਼ਾਰ ਰੁਪਏ ਰੱਖੇ ਗਏ ਹਨ
ਸਿੱਖ ਸੰਸਥਾਵਾਂ, ਸਕਾਲਰਸ਼ਿਪਾਂ ਅਤੇ ਨਵੀਂ ਪਹਿਲ ਲਈ ਕੁੱਲ INR 400 ਕਰੋੜ ਰਾਖਵਾਂ
- ਗੁਰਦੁਆਰਾ ਪ੍ਰਬੰਧ ਅਤੇ ਰਖ਼-ਰਖਾਅ: ਭਾਰਤ ਅਤੇ ਵਿਦੇਸ਼ਾਂ ਵਿੱਚ ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ, ਨਵੀਨੀਕਰਨ ਅਤੇ ਵਿਸ਼ਤਾਰ ਲਈ INR 500 ਕਰੋੜ ਨਿਰਧਾਰਤ।
- ਸਿੱਖਆ ਉਪਰਾਲੇ: ਸਿੱਖ ਸੰਸਥਾਵਾਂ, ਸਕਾਲਰਸ਼ਿਪਾਂ ਅਤੇ ਨਵੀਂ ਪਹਿਲ ਲਈ ਕੁੱਲ INR 400 ਕਰੋੜ ਰਾਖਵਾਂ।
- ਸਿਹਤ ਸੇਵਾਵਾਂ: ਹਸਪਤਾਲਾਂ, ਡਿਸਪੈਂਸਰੀਆਂ ਅਤੇ ਗਰੀਬਾਂ ਲਈ ਚਿਕਿਤਸਾ ਸਹਾਇਤਾ ਪ੍ਰੋਗਰਾਮਾਂ ਲਈ INR 250 ਕਰੋੜ।
- ਸਮਾਜਿਕ ਭਲਾਈ ਪ੍ਰੋਗਰਾਮ: ਗਰੀਬ ਸਿੱਖ ਪਰਿਵਾਰਾਂ, ਵਿਧਵਾਵਾਂ ਅਤੇ ਅਨਾਥਾਂ ਲਈ ਵਿੱਤੀ ਸਹਾਇਤਾ ਸਮੇਤ ਰਾਹਤ ਪ੍ਰੋਗਰਾਮਾਂ ਲਈ INR 200 ਕਰੋੜ।
- ਮੀਡੀਆ ਅਤੇ ਆਉਟਰੀਚ: SGPC ਦੀ ਮੀਡੀਆ ਸ਼ਾਖਾ ਲਈ, ਟੈਲੀਵਿਜ਼ਨ, ਰੇਡੀਓ, ਡਿਜ਼ੀਟਲ ਪਲੇਟਫਾਰਮਾਂ ਅਤੇ ਪ੍ਰਕਾਸ਼ਨਾਂ ਰਾਹੀਂ ਸਿੱਖ ਉਪਦੇਸ਼ ਫੈਲਾਉਣ ਲਈ INR 100 ਕਰੋੜ।
- ਕਾਨੂੰਨੀ ਅਤੇ ਵਕਾਲਤ ਉਪਰਾਲੇ: ਸਿੱਖ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ INR 50 ਕਰੋੜ।
ਮੈਡੀਕਲ ਸਹਾਇਤਾ, ਮੁਲਾਜ਼ਮਾਂ, ਸਾਬਕਾ ਮੁਲਾਜ਼ਮਾਂ ਲਈ ਕਿੰਨਾ ਬਜਟ…
- ਸਬ-ਆਫਿਸਾਂ ਦੇ ਖਰਚ ਸਮੇਤ ਤਨਖਾਹ ਸਟਾਫ (ਸਬ ਆਫਿਸ ਚੰਡੀਗੜ੍ਹ, ਸਬ ਆਫਿਸ ਮਾਲਵਾ ਜੋਨ (ਤਲਵੰਡੀ ਸਾਬ੍ਹੋ ਕੀ), ਅਤੇ ਸਬ ਆਫਿਸ ਦੁਆਬਾ ਜੋਨ (ਸ੍ਰੀ ਅਨੰਦਪੁਰ ਸਾਹਿਬ) ਲਈ ਤਿੰਨ ਕਰੋੜ ਬਤਾਲੀ ਲੱਖ ਪੰਜਾਹ ਹਜ਼ਾਰ ਰੁਪਏ ਰੱਖੇ ਗਏ ਹਨ।
- ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਉਪ੍ਰੰਤ ਦੇਣ ਵਾਲੇ ਸੇਵਾਫਲ (ਗ੍ਰੈਚੂਇਟੀ) ਲਈ ਤਿੰਨ ਕਰੋੜ ਪੰਤਾਲੀ ਲੱਖ ਰੁਪਏ ਰੱਖੇ ਗਏ ਹਨ।
- ਮੈਂਬਰ ਸਾਹਿਬਾਨ ਅਤੇ ਮੁਲਾਜ਼ਮਾਂ ਦਾ ਮੈਡੀਕਲ ਅਤੇ ਐਕਸੀਡੈਂਟਲ ਬੀਮਾ ਕਰਵਾਉਣ ਲਈ ਇੱਕਕਰੋੜ ਬੱਤੀ ਲੱਖ ਰੁਪਏ ਰੱਖੇ ਗਏ ਹਨ।
- ਰਿਟਾਇਰ ਹੋ ਚੁੱਕੇ ਸਾਬਕਾ ਮੁਲਾਜ਼ਮਾਂ ਦੇ ਮੈਡੀਕਲੇਮ ਬੀਮੇ ਲਈ ਵੀਹ ਲੱਖ ਰੁਪਏ ਰੱਖੇ ਗਏ ਹਨ।
- ਗੱਡੀਆਂ ਦੀ ਮੁਰੰਮਤ ਅਤੇ ਤੇਲ ਖਰਚ ਲਈ ਇਸ ਸਾਲ ਵੀ ਪੰਜਾਹ ਲੱਖ ਰੁਪਏ ਰੱਖੇ ਗਏ ਹਨ।
- ਇਸ਼ਤਿਹਾਰਬਾਜੀ ਲਈ ਚਾਲੀ ਲੱਖ ਰੁਪਏ ਰੱਖੇ ਹਨ।
- ਨਿਸਚੈ ਅਕੈਡਮੀ ਦੀ ਨਵੀਂ ਇਮਾਰਤ ਬਣਾਉਣ ਅਤੇ ਧਰਮਸ਼ਾਲਾ ਚਾਨਣਾ ਸਿੰਘ ਖਜ਼ਾਨਾ ਗੇਟ ਵਿਖੇਨਵੇਂ ਸਟਾਫ ਕੁਆਰਟਰ ਬਨਾਉਣ ਲਈ ਦਸ ਕਰੋੜ ਰੁਪਏ ਰੱਖੇ ਗਏ ਹਨ।
- ਨਵੀਆਂ ਗੱਡੀਆਂ ਖਰੀਦ ਕਰਨ ਲਈ ਸੱਤਰ ਲੱਖ ਰੁਪਏ ਰੱਖੇ ਗਏ ਹਨ।
- ਗੁਰਦੁਆਰਾ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਸੋਲਰ ਸਿਸਟਮ ਲਗਵਾਉਣ ਲਈ ਤੀਹ ਲੱਖ ਰੁਪਏਰੱਖੇ ਗਏ ਹਨ।
- ਸਬ-ਆਫਿਸ ਚੰਡੀਗੜ੍ਹ ਵਿਖੇ ਗੱਡੀਆਂ ਆਦਿ ਖੜੀਆਂ ਕਰਨ ਵਾਸਤੇ ਨਵਾਂ ਸ਼ੈਡ ਬਨਾਉਣ ਲਈ ਤੀਹ ਲੱਖ ਰੁਪਏ ਰੱਖੇ ਗਏ ਹਨ।
- ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖਰਚ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਛੇ ਕਰੋੜਵੀਹ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਵੀ ਰੱਖਿਆ ਗਿਆ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪਾਇਆ ਗਿਆ ਵਿਸ਼ੇਸ਼ ਮਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੜੇ ਗਏ ਮਤੇ ਵਿੱਚ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਸਰਵਉੱਚ ਅਸਥਾਨ ਹਨ। ਪ੍ਰਭੂਸੱਤਾ ਸੰਪੰਨ, ਸਿੱਖਾਂ ਦੀ ਅਜ਼ਾਦ ਹਸਤੀ ਵਜੋਂ ਇਸ ਅਸਥਾਨ ਦਾ ਮਹੱਤਵ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਅਸਲੋਂ ਨਿਵੇਕਲਾ ਹੈ। ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਨਤਮਸਤਕ ਹੁੰਦਿਆਂ ਇਥੋਂ ਦੇ ਆਦੇਸ਼ਾਂ, ਸੰਦੇਸ਼ਾਂ ਤੇ ਹੁਕਮਨਾਮਿਆਂ ਨੂੰ ਮੰਨਦੇ ਹਨ। ਇਸ ਪ੍ਰਸੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਬੇਹੱਦ ਸਤਿਕਾਰਤ ਹੈ। ਮੌਜੂਦਾ ਸਮੇਂ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪੰਥ ਅੰਦਰ ਇਕ ਵੱਡੀ ਚਰਚਾ ਚੱਲ ਰਹੀ ਹੈ।
ਇਸ ਪ੍ਰਥਾਏ ਅੱਜ ਦਾ ਜਨਰਲ ਇਜਲਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਜਨਰਲ ਇਜਲਾਸ ਇਸ ਕਾਰਜ ਵਾਸਤੇ ਪੰਥਕ ਨੁਮਾਇੰਦਿਆਂ ਦੀ ਇਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਨੂੰ ਵੀ ਪ੍ਰਵਾਨਗੀ ਦਿੰਦਾ ਹੈ।
ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ ਬਜਟ ‘ਚ ਰੱਖੇ
ਇਸ ਸਮੇਂ ਸਿੱਖ ਇਤਿਹਾਸ ਬੋਰਡ ਫੰਡ, ਗੁਰਬਾਣੀ ਤੇ ਗੁਰਮਤਿ ਲਿਟਰੇਚਰ ਫੰਡ, ਧਰਮ ਅਰਥ ਫੰਡ, ਭਾਈਚਾਰਕ ਸੁਧਾਰ ਫੰਡ, ਸ਼ਹੀਦੀ ਫੰਡ, ਕੁਦਰਤੀ ਆਫਤਾਂ ਫੰਡ ਸਮੇਤ ਕੁੱਲ ੨੦ ਟਰੱਸਟ ਹਨ।
- ਸਿੱਖ ਇਤਿਹਾਸ ਖੋਜ ਫੰਡ ਦੇ ਸਟਾਫ ਦੀ ਤਨਖਾਹ ਲਈ ਖਰਚ 1 ਕਰੋੜ 27 ਲੱਖ ਰੁਪਏ ਰੱਖੇ ਗਏ ਹਨ।
- ਸਿੱਖ ਇਤਿਹਾਸ ਖੋਜ ਫੰਡ ਦੇ ਸਟਾਫ ਦੀ ਗ੍ਰੈਚੂਇਟੀ ਲਈ 13 ਲੱਖ 70 ਹਜ਼ਾਰ ਰੁਪਏ ਰੱਖੇ ਗਏ।
- ਸਿੱਖ ਇਤਿਹਾਸ ਦੀ ਖੋਜ, ਲਿਖਾਈ, ਛਪਾਈ, ਨਵੀਆਂ ਪੁਸਤਕਾਂ, ਪੁਰਾਤਨ ਗ੍ਰੰਥਾਂ ਦੀ ਛਪਾਈ ਅਤੇ ਹੱਥ ਲ਼ਿਖਤ ਖਰੜਿਆਂ ਲਈ ਦੋ ਲੱਖ ਰੁਪਏ।
- ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖਰਚ ਕਰਨ ਦੀ ਲੋੜ ਪੈਂਦੀ ਹੈ ਤਾਂ ਸਿੱਖ ਇਤਿਹਾਸ ਖੋਜ ਫੰਡ ਵਿੱਚ ਇੱਕ ਕਰੋੜ ਸੱਤਰ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ
- ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿਖੇ ਡਿਉਟੀ ਕਰਨ ਵਾਲੇ ਸਟਾਫ ਦੀ ਤਨਖਾਹ ਲਈ 1 ਕਰੋੜ ਸੱਠ ਲੱਖ ਰੁਪਏ ਰੱਖੇ ਗਏ ਹਨ।
- ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿਖੇ ਡਿਊਟੀ ਕਰਨ ਵਾਲੇ ਸਟਾਫ ਦੀ ਗ੍ਰੈਚੂਇਟੀ ਲਈ 14 ਲੱਖ ਅੱਸੀ ਹਜ਼ਾਰ ਰੁਪਏ ਰੱਖੇ ਗਏ ਹਨ।
- ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਤੇ ਕਾਗਜ਼, ਜਿਲਦਬੰਦੀ ਪੋਥੀਆਂ ਅਤੇ ਗੁਰਬਾਣੀ ਦੇ ਗੁਟਕਿਆਂ ਦੀ ਛਪਾਈ ਲਈ 1 ਕਰੋੜ ਸੱਤਰ ਲੱਖ ਰੁਪਏ ਰੱਖੇ ਗਏ ਹਨ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਲੈ ਕੇ ਜਾਣ ਵਾਲੀ ਗੱਡੀ ਦੇ ਡੀਜ਼ਲ, ਮੁਰੰਮਤ ਆਦਿ ਖਰਚ ਲਈ ਪੰਦਰਾਂ ਲੱਖ ਰੁਪਏ ਰੱਖੇ ਗਏ ਹਨ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਲੈ ਕੇ ਜਾਣ ਵਾਸਂਤੇ ਨਵੀਂ ਬੱਸ ਖਰੀਦ ਕਰਨ ਲਈ ਪੰਜਾਹ ਲੱਖ ਰੁਪਏ ਰੱਖੇ ਗਏ ਹਨ।
ਸਰਕਾਰੀ ਤਸ਼ੱਦਦ ਪੀੜਤਾਂ, ਆਰਥਿਕ ਕਮਜ਼ੋਰ, ਕੁਦਰਤੀ ਆਫ਼ਤਾਂ ਪੀੜਤਾਂ ਲਈ ਫੰਡ
- ਸਫਰ ਖਰਚ ਲਈ ਦਸ ਲੱਖ ਰੁਪਏ ਰੱਖੇ ਗਏ ਹਨ।
- ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖਰਚ ਕਰਨ ਦੀ ਲੋੜ ਪੈਂਦੀ ਹੈ ਤਾਂ ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿੱਚ ਦੋ ਕਰੋੜ ਸੋਲਾਂ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ ਹੈ।
- ਬੀਮਾਰੀਆਂ ਤੋਂ ਪੀੜਤ ਮਰੀਜ਼ਾਂ, ਗਰੀਬ ਬੱਚਿਆਂ ਦੀ ਪੜ੍ਹਾਈ ਲਿਖਾਈ, ਅਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਸਹਾਇਤਾ ਲਈ ਧਰਮ ਅਰਥ ਫੰਡ ਵਿਚ ਤਿੰਨ ਕਰੋੜ ਵੀਹ ਲੱਖਰੁਪਏ ਰੱਖੇ ਗਏ ਹਨ।
- ਪੰਥਕ ਭਲਾਈ ਫੰਡ ਵਿਚੋਂ ਸਹਾਇਤਾ ਲਈ ਛਿਹੱਤਰ ਲੱਖ ਰੁਪਏ ਰੱਖੇ ਗਏ ਹਨ।ਸਿੱਖ ਪੰਥ ਲਈ ਕੁਰਬਾਨੀ ਕਰਨ ਵਾਲੇ ਅਤੇ ਸਰਕਾਰੀ ਤਸ਼ੱਦਦ ਤੋਂ ਪੀੜਤ ਪ੍ਰੀਵਾਰਾਂ ਦੇ ਵਾਰਿਸਾਂ ਨੂੰ ਹਰ ਮਹੀਨੇ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ। ਇਸ ਕਾਰਜ ਲਈ ਧਰਮ ਅਰਥ ਫੰਡ ਵਿਚੋਂ ਇਸਸਾਲ ਪੰਜ ਲੱਖ ਰੁਪਏ ਰੱਖੇ ਗਏ ਹਨ।
- ਭਾਈਚਾਰਕ ਸੁਧਾਰ ਫੰਡ ਵਿੱਚੋਂ ਭਾਈਚਾਰਕ ਭਲਾਈ ਲੈਬ (ਲੈਬੋਰਟਰੀ) ਸਥਾਪਤ ਕਰਨ ਲਈ ਤੀਹਲੱਖ ਰੁਪਏ ਰੱਖੇ ਗਏ ਹਨ।
- ਭਾਈਚਾਰਕ ਸੁਧਾਰ ਫੰਡ ਵਿੱਚੋਂ ਭਾਈਚਾਰਕ ਭਲਾਈ ਦਵਾਖਾਨਾ ਸਥਾਪਤ ਕਰਨ ਲਈ ਤੀਹ ਲੱਖਰੁਪਏ ਰੱਖੇ ਗਏ ਹਨ।
- ਭਾਈਚਾਰਕ ਸੁਧਾਰ ਫੰਡ ਵਿੱਚੋਂ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਸਹਾਇਤਾ ਲਈਇਕੱਤਰ ਲੱਖ ਰੁਪਏ ਰੱਖੇ ਗਏ ਹਨ।
- ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖ਼ਰਚ ਕਰਨ ਦੀ ਲੋੜ ਪੈਂਦੀ ਹੈ ਤਾਂ ਭਾਈਚਾਰਕਸੁਧਾਰ ਫੰਡ ਵਿੱਚ ਇੱਕ ਕਰੋੜ ਚੁਤਾਲੀ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ ਹੈ।
- ਵਾਹਿਗੁਰੂ ਮਿਹਰ ਰੱਖਣ ਕਿ ਕਦੇ ਵੀ ਕੋਈ ਆਫਤ ਨਾ ਆਵੇ, ਪਰ ਫਿਰ ਵੀ ਜੇ ਕੋਈ ਕੁਦਰਤੀਆਫਤ ਤੂਫਾਨ, ਭੁਚਾਲ ਤੇ ਸੁਨਾਮੀ ਆਦਿ ਆਉਦੀ ਹੈ ਤਾਂ ਇਨ੍ਹਾਂ ਤੋਂ ਪੀੜਤ ਲੋਕਾਂ ਦੀ ਮਦਦ ਲਈਕੁਦਰਤੀ ਆਫਤਾਂ ਫੰਡ ਵਿਚ ਇੱਕ ਕਰੋੜ ਪੰਜਾਹ ਲੱਖ ਰੁਪਏ ਰੱਖੇ ਗਏ ਹਨ।
ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ, 1984 ਪੀੜਤਾਂ ਲਈ ਫੰਡ
- ਜੇਲ੍ਹਾਂ ਵਿੱਚ ਬੰਦ ਸਿੱਖਾਂ ਦੇ ਕੇਸਾਂ ਦੀ ਪੈਰਵਾਈ ਲਈ ਤੀਹ ਲੱਖ ਰੁਪਏ ਅਤੇ ੧੯੮੪ ਦੇ ਫੌਜੀ ਹਮਲੇ ਸਮੇਂ ਗ੍ਰਿਫ਼ਤਾਰ ਸਿੰਘਾਂ ਦੇ ਮੁਆਵਜ਼ੇ, ਦਿੱਲੀ ਅਤੇ ਕਾਨਪੁਰ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਸਪੈਸ਼ਲ ਅਦਾਲਤਾਂ ਦੇ ਕੇਸਾਂ ਵਿੱਚ ਵਕੀਲਾਂ ਦੀ ਫੀਸ ਆਦਿ ਲਈ ਹੋਰ ਵੱਖਰੇ ਲੱਖ ਰੁਪਏ ਕੁੱਲ ਸੱਠ ਲੱਖ ਰੁਪਏ ਸ਼ਹੀਦੀ ਫੰਡ ਵਿੱਚ ਰੱਖੇ ਗਏ ਹਨ। ਇਸ ਤੋਂ ਇਲਾਵਾ ਜਨਰਲ ਬੋਰਡ ਫੰਡ ਵਿੱਚ ਇੱਕ ਕਰੋੜ ਅੱਸੀ ਲੱਖ ਰੁਪਏ ਵੀ ਵੱਖਰੇ ਰੱਖੇ ਗਏ ਹਨ।
- ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਨੂੰ ਹਰ ਮਹੀਨੇ ਚਾਲੀ ਹਜ਼ਾਰ ਰੁਪਏ ਸਨਮਾਨ ਭੱਤਾ ਦਿੱਤਾ ਜਾਂਦਾ ਹੈ। ਇਸ ਕਾਰਜ ਲਈ ਸ਼ਹੀਦੀ ਫੰਡ ਵਿੱਚ ਪੰਜਤਾਲੀ ਲੱਖ ਰੁਪਏ ਰੱਖੇ ਗਏ ਹਨ।
- ਸ਼ਹੀਦ ਅਤੇ ਜ਼ਖਮੀ ਸਿੰਘਾਂ ਦੇ ਪ੍ਰੀਵਾਰਾਂ ਨੂੰ ਸਹਾਇਤਾ ਦੇਣ ਲਈ ਸ਼ਹੀਦੀ ਫੰਡ ਵਿੱਚ 10 ਲੱਖ ਰੁਪਏ ਰੱਖੇ ਗਏ ਹਨ।
- ਰਲੀਫ ਫੰਡ ਲਈ ਸੱਤ ਲੱਖ ਰੁਪਏ ਰੱਖੇ ਗਏ ਹਨ।
ਧਰਮੀ ਫੌਜੀਆਂ ਲਈ ਸ਼ਹੀਦੀ ਫੰਡ ਅਤੇ ਲੰਮੀ ਸੇਵਾ ਵਾਲੇ ਮੁਲਾਜ਼ਮਾਂ ਲਈ ਫੰਡ
- 1984 ਦੇ ਫੌਜੀ ਹਮਲੇ ਸਮੇਂ ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਅਤੇ ਜਨਰਲ ਕੋਰਟ ਮਾਰਸ਼ਲ ਕੀਤੇ ਗਏ ਧਰਮੀ ਫੌਜੀਆਂ ਅਤੇ ਸਵਰਗਵਾਸ ਹੋ ਗਏ ਹਨ ਉਨ੍ਹਾਂ ਦੇ ਵਾਰਸਾਂ ਨੂੰ ਲਈ ਸ਼ਹੀਦੀ ਫੰਡ ਵਿੱਚ ਇੱਕ ਕਰੋੜ ਰੁਪਏ ਰੱਖੇ ਗਏ ਹਨ।
- ਲੰਮੀ ਸੇਵਾ ਕਰਨ ਉਪ੍ਰੰਤ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਗ੍ਰੈਚੂਇਟੀ ਅਤੇ ਜਮ੍ਹਾਂ ਰਿਆਇਤੀ ਛੁੱਟੀਆਂ ਦਾ ਸੇਵਾਫਲ ਦੇਣ ਲਈ 38 ਕਰੋੜ ਸੋਲਾਂ ਲੱਖ ਰੁਪਏ ਰੱਖੇ ਗਏ ਹਨ।
- ਟਰੱਸਟ ਬ੍ਰਾਂਚ ਅਤੇ ਅਕਾਉਂਟ ਬ੍ਰਾਂਚ ਵਿਖੇ ਡਿਊਟੀ ਕਰਨ ਵਾਲੇ ਸਟਾਫ ਦੀ ਤਨਖਾਹ, ਗ੍ਰੈਚੂਇਟੀ ਫੰਡ, ਖਰਚ ਮੁਕਦਮੇਂ, ਬੀਮਾ ਮੁਲਾਜ਼ਮਾਂ, ਸਟੇਸ਼ਨਰੀ ਅਤੇ ਫੁੱਟਕਲ ਆਦਿ ਲਈ ਹਿੱਸਾ ਖਰਚ ਦਫਤਰ ਵਿਚ 2 ਕਰੋੜ ਸੱਠ ਲੱਖ ਰੁਪਏ ਰੱਖੇ ਗਏ ਹਨ।
ਅਮਿਤ ਸ਼ਾਹ ਦੇ ਬਿਆਨ ਦੇ ਵਿਰੋਧ ‘ਚ ਨਿੰਦਾ ਪ੍ਰਸਤਾਵ
ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ‘ਚ ਅਮਿਤ ਸ਼ਾਹ ਦੇ ਬਿਆਨ ਦੇ ਵਿਰੋਧ ‘ਚ ਨਿੰਦਾ ਮਤਾ ਲਿਆਦਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨੀ ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਸਬੰਧੀ ਵਿਵਾਦਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।
ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਨੇ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜਾ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ 1984 ਕਤਲੇਆਮ ਦੇ ਬਾਕੀ ਦੋਸ਼ੀਆਂ ਨੂੰ ਸਜ਼ਾ ਦੇ ਕੇ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵੀ ਮੰਗ ਕੀਤੀ ਗਈ।
ਵਿਦਿਆ ਫੰਡ ਲਈ ਬਜਟ ਵਿੱਚ 55 ਕਰੋੜ 80 ਲੱਖ ਰੁਪਏ.
ਇਹ ਰਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ‘ਚ ਚਲਦੇ ਸਕੂਲਾਂ/ਕਾਲਜਾਂ ਦੇ ਅਨ-ਏਡਿਡ ਸਟਾਫ ਦੀਆਂ ਤਨਖਾਹਾਂ, ਏਡਿਡ ਸਕੂਲਾਂ/ਕਾਲਜਾਂ ਦੇ ਗਵਰਨਿੰਗ ਬਾਡੀ ਦਾ ਬਣਦਾ 5 ਪ੍ਰਤੀਸ਼ਤ ਹਿੱਸਾ, ਸਕੂਲਾਂ/ਕਾਲਜਾਂ ਦੀਆਂ ਇਮਾਰਤਾਂ, ਇਹਨਾਂ ਲਈ ਲੋੜੀਂਦੇ ਸਾਜੋ ਸਮਾਨ, ਖੇਡ ਵਿਭਾਗ ਆਦਿ ਲਈ ਖਰਚ ਕੀਤਾ ਜਾਂਦਾ ਹੈ।
- ਵਿਦਿਅਕ ਅਦਾਰਿਆਂ ਨੂੰ ਵਿਦਿਆ ਫੰਡ ਵਿਚ 34 ਕਰੋੜ ਰੁਪਏ ਵਿੱਤੀ ਸਹਾਇਤਾ ਲਈ ਰੱਖੇ ਗਏ ਹਨ। ਵਿਦਿਆ ਵਿਭਾਗ ਦੇ ਸਟਾਫ ਦੀ ਤਨਖਾਹ ਲਈ 2 ਕਰੋੜ ਤੀਹ ਲੱਖ ਰੁਪਏ ਰੱਖੇ ਗਏ ਹਨ।
- ਵਿਦਿਆ ਵਿਭਾਗ ਦੇ ਸਟਾਫ ਨੂੰ ਗਰੈਚੂਇਟੀ ਦੇਣ ਲਈ ਇੱਕੀ ਲੱਖ ਰੁਪਏ ਰੱਖੇ ਗਏ ਹਨ।
- ਵਿਦਿਅਕ ਅਦਾਰਿਆਂ (ਸਕੂਲਾਂ/ਕਾਲਜਾਂ) ਦੇ ਸੇਵਾਮੁਕਤ ਹੋਏ ਸਟਾਫ ਨੂੰ ਗ੍ਰੈਚੂਇਟੀ ਆਦਿ ਭੁਗਤਾਨ ਲਈ 3 ਕਰੋੜ ਰੁਪਏ ਰੱਖੇ ਗਏ ਹਨ।
- ਇਸ਼ਤਿਹਾਰਬਾਜੀ ਲਈ 20 ਲੱਖ ਰੁਪਏ ਰੱਖੇ ਗਏ ਹਨ।
- ਵਿੱਦਿਅਕ ਅਦਾਰਿਆਂ ਵਿੱਚ ਖਾਲਸਾਈ ਖੇਡਾਂ, ਗਿਆਨ ਪ੍ਰਚੰਡ ਪ੍ਰਸ਼ਨੋਤਰੀ ਮੁਕਾਬਲੇ ਅਤੇ ਗੁਰਮਤਿ ਸਭਿਆਚਾਰਕ ਮੁਕਾਬਲਿਆਂ ਲਈ 29 ਲੱਖ ਰੁਪਏ ਰੱਖੇ ਗਏ ਹਨ।
- ਵਿੱਦਿਅਕ ਅਦਾਰਿਆਂ ਦੇ ਇਨਫਰਾਸਟ੍ਰਚਰ, ਨਵੀਆਂ ਬੱਸਾਂ, ਨਵੇਂ ਫਰਨੀਚਰ, ਆਦਿ ਲਈ 3 ਕਰੋੜ ਰੁਪਏ ਰੱਖੇ ਗਏ ਹਨ।
- ਵਿੱਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ, ਰੰਗ ਗੋਗਨ ਅਤੇ ਮੁਰੰਮਤਾਂ ਆਦਿ ਲਈ 5 ਕਰੋੜ ਰੁਪਏ ਰੱਖੇ ਗਏ ਹਨ।
- ਵਿੱਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੇ ਵਿਸਥਾਰ ਅਤੇ ਪੁਰਾਣੀਆਂ ਇਮਾਰਤਾਂ ਦੇ ਸੁੰਦਰੀਕਰਨਲਈ 2 ਕਰੋੜ ਪੰਜਾਹ ਲੱਖ ਰੁਪਏ ਰੱਖੇ ਗਏ ਹਨ।