Punjab Religion

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ, ਮੁੜ 5ਵੀਂ ਵਾਰ SGPC ਦੇ ਪ੍ਰਧਾਨ ਬਣੇ ਐਡ. ਹਰਜਿੰਦਰ ਸਿੰਘ ਧਾਮੀ

ਬਿਉਰੋ ਰਿਪੋਰਟ – (SGPC ELECTION) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ (Harjinder Singh Dhami) 5ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ।  ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਪ੍ਰਧਾਨ ਦੇ ਅਹੁਦੇ ਲਈ ਕੁੱਲ 136 ਵੋਟਾਂ ਪਈਆਂ। ਉਨ੍ਹਾਂ ਨੇ SAD ਪੁਨਰ ਸੁਰਜੀਤ ਨੇ ਮਿੱਠੂ ਸਿੰਘ ਕਾਹਨੇਕੇ ਨੂੰ 99 ਵੋਟਾਂ ਨਾਲ ਹਰਾਇਆ ਹੈ । ਧਾਮੀ ਦੇ ਹੱਕ ਵਿੱਚ 117 ਵੋਟਾਂ ਪਇਆ ਜਦਕਿ ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਮਿਲੀਆਂ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪੰਜਵੀਂ ਵਾਰ ਮੁੜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਡੇ ਬਹੁਮਤ ਨਾਲ ਚੁਣੇ ਗਏ ਹਨ।

ਇਸ ਦੇ ਨਾਲ ਹੀ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਤੇ ਸ਼ੇਰ ਸਿੰਘ ਮੰਡ ਵਾਲਾ ਜਨਰਲ ਸਕੱਤਰ ਬਣੇ ਹਨ।

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਹੇਠ ਲਿਖੇ ਮੈਂਬਰਾਂ ਦੀ ਚੋਣ ਹੋਈ ਹੈ:

1. ਪ੍ਰਧਾਨ – ਐਡਵੋਕੇਟ ਹਰਜਿੰਦਰ ਸਿੰਘ ਧਾਮੀ

2. ⁠ਸੀਨੀਅਰ ਮੀਤ ਪ੍ਰਧਾਨ – ਰਘੂਜੀਤ ਸਿੰਘ ਵਿਰਕ

3. ⁠ਜੂਨੀਅਰ ਮੀਤ ਪ੍ਰਧਾਨ – ਬਲਦੇਵ ਸਿੰਘ ਕਲਿਆਣ

4. ⁠ਜਨਰਲ ਸਕੱਤਰ- ਸ਼ੇਰ ਸਿੰਘ ਮੰਡਵਾਲਾ

ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ-

* ਸੁਰਜੀਤ ਸਿੰਘ ਗੜ੍ਹੀ

* ਸੁਰਜੀਤ ਸਿੰਘ ਤੁਗਲਵਾਲਾ

* ਸੁਰਜੀਤ ਸਿੰਘ ਕੰਗ

* ਗੁਰਪ੍ਰੀਤ ਸਿੰਘ ਝੱਬਰ

* ਦਿਲਜੀਤ ਸਿੰਘ ਭਿੰਡਰ

* ਬੀਬੀ ਹਰਜਿੰਦਰ ਕੌਰ

* ਬਲਦੇਵ ਸਿੰਘ ਕੈਮਪੁਰੀ

* ਮੇਜਰ ਸਿੰਘ ਢਿੱਲੋਂ

* ਮੰਗਵਿੰਦਰ ਸਿੰਘ ਖਾਪੜਖੇੜੀ

* ਜੰਗਬਹਾਦਰ ਸਿੰਘ ਰਾਏ

* ਮਿੱਠੂ ਸਿੰਘ ਕਾਹਨੇਕੇ