Punjab

ਸੰਸਦ ਵੱਲ ਤੁਰੀ ਸ਼ਿਰੋਮਣੀ ਅਕਾਲੀ ਦਲ ਦਾ ਦਿੱਲੀ ਪੁਲਿਸ ਨਾਲ ਪੈ ਗਿਆ ਪੇਚਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਿੰਨ ਖੇਤੀ ਕਾਨੂੰਨਾਂ ਨੂੰ ਪਾਸ ਹੋਇਆਂ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ, ਇਸਦੇ ਵਿਰੋਧ ਵਿੱਚ ਅੱਜ ਸ਼ਿਰੋਮਣੀ ਅਕਾਲੀ ਦਲ ਦਾ ਸੰਸਦ ਮਾਰਚ ਕੱਢਿਆ ਜਾ ਰਿਹਾ ਹੈ, ਪਰ ਦਿੱਲੀ ਪੁਲਿਸ ਨੇ ਐਂਟਰੀ ਬੈਨ ਕਰ ਦਿੱਤੀ ਹੈ।ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਕਈ ਥਾਵਾਂ ਉੱਤੇ ਅਕਾਲੀ ਵਰਕਰਾਂ ਦੀ ਦਿੱਲੀ ਪੁਲਿਸ ਨਾਲ ਜ਼ਬਰਦਸਤ ਝੜਪ ਹੋਈ ਹੈ।ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦਿਆਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।

ਬਹਾਦਰਗੜ੍ਹ ਦੇ ਝੜੌਦਾ ਬਾਰਡਰ ‘ਤੇ ਵੀ ਬੈਰੀਕੇਡਿੰਗ ਕੀਤੀ ਗਈ ਹੈ।ਇੱਥੋਂ ਤੱਕ ਕਿ ਬਹਾਦਰਗੜ੍ਹ ਤੋਂ ਦਿੱਲੀ ਜਾਣ ਵਾਲੇ ਸਾਰੇ ਕੱਚੇ-ਪੱਕੇ ਰਾਹ ਸੀਲ ਕਰ ਦਿੱਤੇ ਗਏ ਹਨ। ਝਾੜੌਦਾ ਬਾਰਡਰ, ਨਿਜਾਮਪੁਰ ਬਾਰਡਰ, ਸਿੱਧੀਪੁਰ ਪਿੰਡ, ਜੋਹਨਤੀ ਬਾਰਡਰ ਸਭ ਬੰਦ ਹਨ। ਇਸ ਸਥਿਤੀ ਤੋਂ ਆਮ ਲੋਕ ਕਾਫੀ ਪਰੇਸ਼ਾਨ ਹਨ।

ਜ਼ਿਕਰਯੋਗ ਹੈ ਕਿ ਰਕਾਬਗੰਜ ਗੁਰਦੁਆਰਾ ਤੋਂ ਸੰਸਦ ਤਕ ਪੈਦਲ ਮਾਰਚ ਕਾਰਨ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਹਨ।ਬੀਤੇ ਕੱਲ੍ਹ ਦਿੱਲੀ ਪੁਲਿਸ ਵੱਲੋਂ ਅਕਾਲੀ ਦਲ ਨੂੰ ਇਸ ਰੋਸ ਮਾਰਚ ਦੀ ਇਜਾਜ਼ਤ ਵੀ ਨਹੀਂ ਮਿਲੀ ਸੀ, ਇਸਦੇ ਬਾਵਜੂਦ ਅਕਾਲੀ ਵਰਕਰ ਦਿੱਲੀ ਪਹੁੰਚੇ ਹਏ ਹਨ।