ਅੰਮ੍ਰਤਸਰ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ HSGMC ਪ੍ਰਧਾਨ ਵੱਲੋਂ ਮੁੱਖ ਮੰਤਰੀ ਹਰਿਆਣਾ ਦੇ ਪੈਰੀਂ ਹੱਥ ਲਾਉਣ ਨੂੰ ਸ਼ਰਮਨਾਕ ਦੱਸਦਿਆਂ ਅਸਤੀਫੇ ਦੀ ਮੰਗ ਕੀਤੀ ਹੈ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਘੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਪਹੁੰਚੇ ਹਨ।ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਤਿੰਨ ਵਾਰ ਧਮਾਕੇ ਹੋਏ ਹਨ। ਪਹਿਲਾਂ ਦੋ ਵਾਰ ਹੋਏ ਧਮਾਕਿਆਂ ਦੇ ਦੌਰਾਨ ਸਰਕਾਰ ਨੇ ਕੁੱਝ ਨਹੀਂ ਕੀਤਾ ਪਰ ਜੋਦਂ ਤੀਸਰੀ ਵਾਰ ਫਿਰ ਇਹ ਵਾਰਦਾਤ ਹੋਈ ਹੈ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਮੁਲਜ਼ਮਾਂ ਨੂੰ ਫੜਿਆ ਹੈ ਤੇ ਪੁਲਿਸ ਹਵਾਲੇ ਕੀਤਾ ਹੈ।
ਉਹਨਾਂ ਮੁੱਖ ਮੰਤਰੀ ਪੰਜਾਬ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਜੋ ਹਾਲਾਤ ਹਨ,ਉਹਨਾਂ ਨੂੰ ਦੇਖਦੇ ਹੋਏ ਉਹ ਮੁੱਖ ਮੰਤਰੀ ਕਹਿਲਾਉਣ ਦੇ ਲਾਇਕ ਨਹੀਂ ਹਨ। ਜੇ ਦਰਬਾਰ ਸਾਹਿਬ ਵਰਗੀ ਜਗਾ ਨੇੜੇ ਧਮਾਕੇ ਹੋ ਸਕਦੇ ਹਨ ਤਾਂ ਹੋਰ ਕੀਤੇ ਵੀ ਹੋ ਸਕਦੇ ਹਨ। ਇਹ ਇੱਕ ਅਜਿਹੀ ਜਗਾ ਹੈ ਜਿਥੇ ਦੁਨਿਆ ਭਰ ਤੋਂ ਲੋਕ ਆਉਂਦੇ ਹਨ।ਪੰਜਾਬ ਵਿੱਚ ਤਾਲੀਬਾਨੀ ਹਾਲਾਤ ਬਣਦੇ ਜਾ ਰਹੇ ਹਨ।
ਉਹਨਾਂ ਇਹ ਵੀ ਕਿਹਾ ਹੈ ਕਿ ਇਹਨਾਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ।ਕਦੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ਼ ਬਿਆਨ ਦੇ ਦਿੰਦੇ ਹਨ ਤੇ ਕਦੇ ਸ਼੍ਰੋਮਣੀ ਕਮੇਟੀ ਦੇ ਖਿਲਾਫ਼।ਉਹਨਾਂ ਕਿਹਾ ਹੈ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਇੱਕ ਸੂਬੇ ਦਾ ਮੁਖੀਆ ਹੁੰਦਾ ਹੈ।ਉਸ ਵੱਲੋਂ ਇਸ ਤਰਾਂ ਦੇ ਬਿਆਨ ਦੇਣਾ ਇਹ ਸਾਬਿਤ ਕਰਦਾ ਹੈ ਕਿ ਇਹ ਸਰਕਾਰ ਕੁੱਛ ਵੀ ਕਰ ਸਕਦੀ ਹੈ।
ਬਾਦਲ ਨੇ ਪੰਜਾਬ ਸਰਕਾਰ ਚੇ ਇਲਜ਼ਾਮ ਲਾਇਆ ਹੈ ਤੇ ਕਿਹਾ ਹੈ ਕਿ ਜਲੰਧਰ ਚੋਣਾਂ ਦੇ ਦੌਰਾਨ ਜਦੋਂ ਆਪ ਨੂੰ ਆਪਣੇ ਬੂਥਾਂ ਦੇ ਲਈ ਬੰਦੇ ਨਹੀਂ ਮਿਲੇ ਤਾਂ ਇਹਨਾਂ ਨੇ ਆਪਣੇ ਵਿਧਾਇਕਾਂ ਦੀ ਬੂਥਾਂ ਤੇ ਡਿਊਟੀ ਲਾ ਦਿੱਤੀ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਨੇ ਵੀ ਇਸ ਧੱਕੇ ‘ਚ ਉਹਨਾਂ ਦਾ ਸਾਥ ਦਿੱਤਾ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਹਰਿਆਣੇ ਦੇ ਮੁੱਖ ਮੰਤਰੀ ਦੇ ਪੈਰੀਂ ਹੱਥ ਲਾਉਣਾ ਸ਼ਰਮਨਾਕ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਬੀਜੇਪੀ ਦਾ ਹੀ ਨੁਮਾਇੰਦਾ ਹੈ।ਬੀਜੇਪੀ ਨੇ ਜਾਣ ਬੁੱਝ ਕੇ ਹਰਿਆਣਾ ਕਮੇਟੀ ਨੂੰ ਤੋੜਿਆ ਤਾਂ ਜੋ ਸਿੱਖ ਸੰਸਥਾਵਾਂ ਨੂੰ ਆਪਣੇ ਪ੍ਰਭਾਵ ਵਿੱਚ ਲੈ ਸਕੇ। ਇਸ ਤਰਾਂ ਮੁੱਖ ਮੰਤਰੀ ਨੂੰ ਮੱਥਾ ਟੇਕਣ ਨਾਲ ਸਿੱਧਾ ਪ੍ਰਭਾਵ ਜਾਂਦਾ ਹੈ ਕਿ ਉਹ ਬੀਜੇਪੀ ਦਾ ਬੰਦਾ ਹੈ। ਅਜਿਹੇ ਪ੍ਰਧਾਨ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ,ਜੋ ਮਰਿਆਦਾ ਨੂੰ ਲਗਾਤਾਰ ਤੋੜ ਰਿਹਾ ਹੋਵੇ।