ਬਿਉਰੋ ਰਿਪੋਰਟ – ਸ਼ਹੀਦ ਕਰਨੈਲ ਸਿੰਘ ਇਸਰੂ ਦੀ ਯਾਦ ਵਿੱਚ ਅਕਾਲੀ ਦੀ ਸਿਆਸੀ ਕਾਂਫਰੰਸ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਗ਼ੀਆਂ ਦਾ ਬਿਨਾਂ ਨਾਂ ਲਏ ਤਿੱਖੇ ਹਮਲੇ ਕੀਤੇ ਅਤੇ ਇਸਦੇ ਨਾਲ ਹੀ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਸਿੱਖਾਂ ਨੇ ਅਜ਼ਾਦੀ ਦੇ ਲ਼ਈ ਸਭ ਤੋਂ ਵੱਧ ਕੁਰਬਾਨੀ ਕੀਤੀ ਪਰ ਹੁਣ ਸਰਕਾਰਾਂ ਨੇ ਸਾਡੇ ਨਾਲ ਹਰ ਚੀਜ਼ ਤੇ ਵਿਤਕਰਾ ਕੀਤਾ ਅਤੇ ਹੁਣ ਸਾਡੇ ਗੁਰੂਘਰਾਂ ਤੇ ਕਬਜ਼ਾ ਕਰਨ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ SGPC ਤੋੜ ਕੇ ਹਰਿਆਣਾ ਦੀ ਵੱਖ ਤੋਂ ਪ੍ਰਬੰਧਕ ਕਮੇਟੀ ਬਣਾਈ, ਹਜ਼ੂਰ ਸਾਹਿਬ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ RSS ਨੇ ਕਬਜ਼ਾ ਕਰ ਲਿਆ, ਸਾਡੀ ਕੌਮ ਦੇ ਕੁਝ ਗੱਦਾਰ ਆਗੂ ਹਨ ਜੋ ਗੰਨਮੈਨਾਂ ਅਤੇ ਚੇਅਰਮੈਨੀਆਂ ਕਰਕੇ ਵਿਕ ਗਏ ਹਨ ਅਤੇ ਦੁਸ਼ਮਣਾਂ ਦਾ ਸਾਥ ਦੇ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਅਸੀਂ ਕਦੋਂ ਨੀਂਦ ਤੋਂ ਜਾਗਾਂਗੇ, ਜਦੋਂ ਦਿੱਲੀ ਜਾਂ ਨਾਗਪੁਰ ਤੋਂ ਸਾਡੇ ਗੁਰੂ ਘਰਾਂ ਦੀ ਮਰਿਆਦਾ ਜਾਰੀ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਈਸੜੂ (ਖੰਨਾ) ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਆਯੋਜਿਤ ਕੀਤੀ ਸ਼ਹੀਦੀ ਕਾਨਫਰੰਸ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਸ ਉਪਰੰਤ ਸੂਬੇ ਦੇ ਮੌਜੂਦਾ ਹਾਲਾਤਾਂ ਪ੍ਰਤੀ ਸੰਗਤਾਂ ਦੇ ਵਿਸ਼ਾਲ ਇਕੱਠ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ।#Isru #Martyrs #Tribute #ShiromaniAkaliDal… pic.twitter.com/zVVebJdR3t
— Sukhbir Singh Badal (@officeofssbadal) August 15, 2024
ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਐੱਮ ਮਾਨ ਨੂੰ ਘੇਰਿਆ। ਉਨ੍ਹਾਂ ਕਿਹਾ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ ਸੂਬੇ ਦੇ ਸਿਰ ’ਤੇ 80 ਹਜ਼ਾਰ ਕਰੋੜ ਦਾ ਕਰਜ਼ਾ ਚੜਾ ਦਿੱਤਾ। ਜਿਹੜੀਆਂ ਏਜੰਸੀਆਂ ਨੂੰ ਝੂਠੇ ਇਸ਼ਤਿਆਰ ਦਿੰਦੇ ਹਨ, ਉਨ੍ਹਾਂ ਕੋਲੋ 20 ਫੀਸਦੀ ਕੈਸ਼ ਕਮਿਸ਼ਨ ਲੈਂਦੇ ਹਨ। ਸਾਰੀ ਚੀਜ਼ ਦੀ ਜਾਂਚ ਹੋਵੇਗੀ। ਅਸੀਂ ਆਪ ਦੀਆਂ ਝੂਠੀਆਂ ਗਰੰਟੀਆਂ ਵਿੱਚ ਆ ਗਏ। ਹਰਿਆਣਾ ਯੂਪੀ ਤੋਂ ਪਿੱਛੇ ਰਹਿ ਗਏ। ਸੁਖਬੀਰ ਸਿੰਘ ਬਾਦਲ ਨੇ ਹਾਈਵੇ ਪ੍ਰੋਜੈਕਟ ਬੰਦ ਹੋਣ ਅਤੇ ਮੁਹੱਲਾ ਕਲੀਨਿਕਾਂ ਦੀ ਵਜ੍ਹਾ ਕਰਕੇ ਕੇਂਦਰ ਵੱਲੋਂ ਫੰਡ ਰੋਕਣ ’ਤੇ ਵੀ ਆਪ ਨੂੰ ਘੇਰਿਆ।
ਉੱਧਰ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬਾਗੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਆਗੂਆਂ ਦਾ ਨਾਂ ਲੈ ਕੇ ਇਲਜ਼ਾਮ ਲਗਾਇਆ ਕਿ ਨਾਗਪੁਰ ਅਤੇ ਭਗਵੰਤ ਮਾਨ ਤੋਂ ਪੈਸੇ ਮਿਲਣ ਤੋਂ ਬਾਅਦ ਇਹ ਹੁਣ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਸਲਾਹ ਦੇਣ ਲੱਗੇ ਹਨ ਕਿ ਸੁਖਬੀਰ ਸਿੰਘ ਨੂੰ ਸਖ਼ਤ ਸਜ਼ਾ ਦਿਉ। ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਰੋਸਾ ਨਹੀਂ ਹੈ।
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਚੰਦੂਮਾਜਰਾ ਦੀ ਚੁਣੌਤੀ ਦਾ ਜਵਾਬ ਦਿੱਤਾ ਜਿਸ ਵਿੱਚ ਚੰਦੂਮਾਜਰਾ ਨੇ ਕਿਹਾ ਸੀ ਕਿ ਮੈਨੂੰ ਦੱਸੋ ਕਿ ਮੈਂ ਕਦੋਂ ਰਾਮ ਰਹੀਮ ਕੋਲ ਵੋਟਾਂ ਮੰਗਣ ਗਿਆ ਹਾਂ? ਇਸ ’ਤੇ ਗਰੇਵਾਲ ਨੇ ਕਿਹਾ ਕਿ ਮੈਂ ਚੰਦੂਮਾਜਰਾ ਨੂੰ 2017 ਦੀਆਂ ਚੋਣਾਂ ਯਾਦ ਕਰਵਾਉਣਾ ਚਾਹੁੰਦਾ ਹਾਂ ਰਾਤ 12 ਵਜੇ 22 ਨੰਬਰ ਫਾਟਕ ਦੇ ਸਾਹਮਣੇ ਉਨ੍ਹਾਂ ਪੁੱਤਰ ਜਦੋਂ ਸਨੌਰ ਤੋਂ ਚੋਣ ਲੜ ਰਿਹਾ ਸੀ ਤਾਂ ਕਿਸ ਨੂੰ ਮਿਲਿਆ ਸੀ। ਗਰੇਵਾਲ ਨੇ ਕਿਹਾ ਪਰਮਿੰਦਰ ਸਿੰਘ ਢੀਂਡਸਾ ਆਪ ਡੇਰੇ ਵੋਟਾਂ ਮੰਗਣ ਕਿਹਾ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਰਹੇ ਹਨ।