Punjab

ਭਾਜਪਾ ਉਮੀਦਵਾਰ ਇੰਦਰ ਸਿੰਘ ਅਟਵਾਲ ਨੇ ਪਾਈ ਵੋਟ

ਭਾਜਪਾ ਉਮੀਦਵਾਰ ਇੰਦਰ ਸਿੰਘ ਅਟਵਾਲ ਨੇ ਪਾਈ ਵੋਟ

Jalandhar Lok Sabha Bypoll : ਜਲੰਧਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਲੋਕਾਂ ਦੇ ਨਾਲ ਉਮੀਦਵਾਰ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰ ਰਹੇ ਹਨ।ਭਾਜਪਾ ਉਮੀਦਵਾਰ ਇੰਦਰ ਸਿੰਘ ਅਟਵਾਲ ਨੇ ਵੋਟ ਪਾਈ। ਅਟਵਾਲ ਨੇ ਜਿੱਤ ਦਾ ਵੱਡਾ ਦਾਅਵਾ ਕੀਤਾ।

ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਹਾਲਾਤ ਵੀ ਬਦਲ ਚੁੱਕੇ ਹਨ ਅਤੇ ਲੋਕਾਂ ਦੇ ਮਨ ਵੀ ਬਦਲ ਚੁੱਕੇ ਹਨ। ਲੋਕਾਂ ਨੇ ਇਸ ਵਾਰ ਮਨ ਬਣਾ ਲਿਆ ਹੈ ਕਿ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਨੂੰ ਵੋਟ ਦੇਣੀ ਹੈ। ਰਵਾਇਤੀ ਪਾਰਟੀਆਂ ਨੇ ਲੋਕਾਂ ਦੇ ਕੰਮ ਹੀ ਨਹੀਂ ਕੀਤੇ ਜਿਸ ਕਰਕੇ ਲੋਕ ਆਪਣਾ ਮਨ ਬਦਲ ਚੁੱਕੇ ਹਨ। ਆਪ ਦੇ ਮੰਤਰੀ ਤਾਂ ਵਾਰੀ ਸਿਰ ਅਸਤੀਫ਼ੇ ਦੇ ਰਹੇ ਹਨ, ਕੁਝ ਕੁ ਭ੍ਰਿਸ਼ਟ ਹੋ ਰਹੇ ਹਨ। ਆਪ ਨੂੰ ਪਹਿਲਾਂ ਸੰਗਰੂਰ ਵਾਲਿਆਂ ਨੇ ਜਵਾਬ ਦਿੱਤਾ ਅਤੇ ਹੁਣ ਜਲੰਧਰ ਵਾਲੇ ਜਵਾਬ ਦੇਣਗੇ।