Punjab

ਪੰਚਾਇਤੀ ਚੋਣਾਂ ਵਿੱਚ ਸਰਕਾਰ ਦੇ ਵੱਡੇ ਘਪਲਿਆਂ ਦਾ ਪਰਦਾਫਾਸ਼! ਮਜੀਠੀਆ ਨੇ ਸਬੂਤਾਂ ਸਣੇ ਕੀਤੇ ਵੱਡੇ ਦਾਅਵੇ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ ਲਾਏ ਹਨ। ਪਾਰਟੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ’ਚ ਰਾਖਵਾਂਕਰਨ ਹਮੇਸ਼ਾ ਰੋਟੇਸ਼ਨਲ ਆਧਾਰ ’ਤੇ ਹੁੰਦਾ ਹੈ, ਪਰ ਇਸ ਵਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਆਪਣੇ MLA ਤੇ ਹਲਕਾ ਇੰਚਾਰਜਾਂ ਦੀ ਮਨਮਰਜ਼ੀ ਮੁਤਾਬਕ ਰਾਖਵਾਂਕਰਨ ਕਰਕੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ।

ਉਨ੍ਹਾਂ ਦਾਅਵਾ ਕੀਤਾ ਹੈ ਕਿ ਅਜਿਹੇ ਅਨੇਕਾਂ ਹੀ ਮਾਮਲੇ ਹਨ ਜਿੱਥੇ ਪੰਚਾਇਤ SC ਰਿਜ਼ਰਵ ਕਰ ਦਿੱਤੀ ਗਈ, ਜਦਕਿ ਪਿੰਡ ਵਿੱਚ ਇਕ ਵੀ ਘਰ SC ਨਹੀਂ ਹੈ। ਇੱਥੇ ਉਨ੍ਹਾਂ ਪਿੰਡ ਬੱਲੋਵਾੜੀ ਦੀ ਮਿਸਾਲ ਪੇਸ਼ ਕੀਤੀ ਜਿੱਥੇ ਇੱਕ ਵੀ SC ਵੋਟ ਨਾ ਹੋਣ ਦੇ ਬਾਵਜੂਦ ਪਿੰਡ ਨੂੰ ਰਿਜ਼ਰਵ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਅਜਿਹੇ ਕਈ ਮਾਮਲੇ ਹਨ ਜਿੱਥੇ ਕਿਸੇ SC ਉਮੀਦਵਾਰ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ ਤੇ ਕਿਤੇ ਜਨਰਲ ਉਮੀਦਵਾਰ ਕਦੇ ਸਰਪੰਚ ਨਹੀਂ ਬਣ ਸਕਦਾ ਕਿਉਂਕਿ ਪਿਛਲੇ 3 ਵਾਰੀ ਉੱਥੇ ਸੀਟਾਂ ਰਿਜ਼ਰਵ ਰਹਿ ਗਈਆਂ। ਉਨ੍ਹਾਾ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਕੰਮ ਪਾਰਦਰਸ਼ੀ ਤਰੀਕੇ ਨਾਲ ਨਹੀਂ, ਬਲਕਿ ਪੈਸਿਆਂ ਦੀ ਆੜ ਹੇਠ ਕੀਤਾ ਗਿਆ ਹੈ। ਇਸੇ ਤਰੀਕੇ ਹੋਰ ਅਨੇਕਾਂ ਮਾਮਲੇ ਸਾਹਮਣੇ ਹਨ ਜੋ ਆਪ ਸਰਕਾਰ ਦੀ ਬੌਖਲਾਹਟ ਨੂੰ ਦਰਸਾਉਂਦਾ ਹੈ।

ਇੰਨਾ ਹੀ ਨਹੀਂ, ਵੱਡੀ ਗਿਣਤੀ ’ਚ ਲੋਕਾਂ ਦੀਆਂ ਵੋਟਾਂ ਵੀ ਕੱਟ ਦਿੱਤੀਆਂ ਹਨ। ਤਿੰਨ ਮਹੀਨੇ ਪਹਿਲਾਂ ਐਮਪੀ ਇਲੈਕਸ਼ਨ ’ਚ ਵੋਟਾਂ ਪਾਉਣ ਵਾਲਿਆਂ ਦੀਆਂ ਵੋਟਾਂ ਵੀ ਕੱਟ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ MP ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਵੋਟਾਂ ਕੱਟੀਆਂ ਗਈਆਂ ਹਨ।

ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਪੰਚਾਇਤੀ ਚੋਣਾਂ ਲਈ ਸਰਕਾਰ ਵੱਲੋਂ 1-1-2023 ਦੀ ਵੋਟਰ ਸੂਚੀ ਲਈ ਗਈ ਹੈ, ਮਤਲਬ ਜਿਨ੍ਹਾਂ ਦੀਆਂ ਵੋਟਾਂ 2023 ਤੇ ਉਸ ਤੋਂ ਬਾਅਦ ਹੁਣ ਤੱਕ ਬਣੀਆਂ ਹਨ, ਉਨ੍ਹਾਂ ਨੂੰ ਪੰਚਾਇਤੀ ਚੋਣਾਂ ਵਿੱਚ ਵੋਟਾਂ ਪਾਉਣ ਦਾ ਮੌਕਾ ਨਹੀਂ ਮਿਲੇਗਾ। ਇੱਕ ਵੋਟਰਾਂ ਦੇ ਫੰਡਾਮੈਂਟਲ ਅਧਿਕਾਰ ਦਾ ਘਾਣ ਹੈ।

ਵੇਖੋ ਪੂਰੀ ਵੀਡੀਓ –