The Khalas Tv Blog India ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖਿਲਾਫ ED ਦੀ ਕਾਰਵਾਈ, ਜਾਇਦਾਦ ਜ਼ਬਤ
India

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖਿਲਾਫ ED ਦੀ ਕਾਰਵਾਈ, ਜਾਇਦਾਦ ਜ਼ਬਤ

ਈ.ਡੀ. ਵੱਲੋਂ ਸਿਆਸੀ ਆਗੂਆਂ ਸਮੇਤ ਵੱਖ-ਵੱਖ ਲੋਕਾਂ ਤੇ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਹੁਣ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ‘ਤੇ ਈ.ਡੀ. ਨੇ ਕਾਰਵਾਈ ਕੀਤੀ ਹੈ। ਈਡੀ ਨੇ ਬਿਟਕੁਆਇਨ ਪੋਂਜੀ ਘੁਟਾਲੇ ਵਿੱਚ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।

ਈਡੀਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਜ ਕੁੰਦਰਾ ਨੇ ਇਸ ਘੁਟਾਲੇ ਦੇ ਮਾਸਟਰਮਾਈਂਡ ਅਮਿਤ ਭਾਰਦਵਾਜ ਤੋਂ 285 ਬਿਟਕੁਆਇਨ (Bitcoin) ਪ੍ਰਾਪਤ ਕੀਤੇ ਸਨ। ਇਹ ਬਿਟਕੁਆਇਨ ਯੂਕਰੇਨ ਵਿੱਚ ਬਿਟਕੁਆਇਨ ਮਾਈਨਿੰਗ ਵਿੱਚ ਨਿਵੇਸ਼ ਲਈ ਪ੍ਰਾਪਤ ਕੀਤੇ ਗਏ ਸਨ। ਪਰ ਅਜਿਹਾ ਕਦੇ ਨਹੀਂ ਹੋਇਆ ਅਤੇ ਇਹ ਬਿਟਕੁਆਇਨ ਅਜੇ ਵੀ ਕੁੰਦਰਾ ਕੋਲ ਹਨ। ਜਿਸ ਦੀ ਮੌਜੂਦਾ ਕੀਮਤ 150 ਕਰੋੜ ਰੁਪਏ ਤੋਂ ਵੱਧ ਹੈ।

Exit mobile version