‘ਦ ਖ਼ਾਲਸ ਬਿਊਰੋ :_ ਕਹਿੰਦੇ ਹਨ ਕਿ ਬੁਰੇ ਕੰਮ ਦਾ ਬੁਰਾ ਨਤੀਜਾ। ਨਾਲੇ ਬੁਰੇ ਦਿਨ ਵੀ ਤਾਂ ਕਿਸੇ ਤੋਂ ਪੁੱਛ ਕੇ ਨਹੀਂ ਆਉਂਦੇ। ਇਹੋ ਹਾਲ ਰਿਹਾ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਥੇ ਉੱਘੇ ਵਾਪਾਰੀ ਰਾਜ ਕੁੰਦਰਾ ਦਾ। ਮੁੰਬਈ ਪੁਲਿਸ ਨੇ ਅਸ਼ਲੀਲ ਫਿਲਮਾਂ ਦੇ ਦੋਸ਼ ਵਿੱਚ ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਿਸ ਦੇ ਕਮਿਸ਼ਨਰ ਵੱਲੋਂ ਦੇਰ ਰਾਤ ਸਾਂਝੀ ਕੀਤੀ ਸੂਚਨਾ ਮੁਤਾਬਕ ਮੁਲਜ਼ਮ ਨੂੰ ਅਸ਼ਲੀਲ ਫਿਲਮ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਇਹ ਕਹਿਣਾ ਹੈ ਕਿ ਕ੍ਰਾਈਮ ਬ੍ਰਾਂਚ ਵਿੱਚ ਇਸੇ ਸਾਲ ਸ਼ੁਰੂ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪ ਰਾਹੀਂ ਇਸਨੂੰ ਜਨਤਕ ਕਰਨ ਨੂੰ ਲੈ ਕੇ ਇਹ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ 19 ਜੁਲਾਈ ਨੂੰ ਕੁੰਦਰਾ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ।

Related Post
India, International, Punjab, Video
VIDEO – Punjabi PRIME TIME Bulletin । TAJINDER KAUR।
March 18, 2026
