ਲੁਧਿਆਣਾ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੁਧਿਆਣਾ ਦੇ ਵਿਜੇ ਨਗਰ ਸਥਿਤ ਗੋਰੀ ਸਰਕਾਰ ਦਰਗਾਹ ਨੇੜੇ ਗੈਂਗਸਟਰਾਂ ਦੇ ਇੱਕ ਗਰੁੱਪ ਨੇ ਦੂਜੇ ਦੀ ਗੱਡੀ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਲਾਕੇ ਦੇ ਲੋਕਾਂ ਨੇ ਪਹਿਲਾਂ ਤਾਂ ਇਹ ਸਮਝਿਆ ਕਿ ਸ਼ਾਇਦ ਇਲਾਕੇ ਵਿੱਚ ਚੱਲ ਰਹੇ ਕਿਸੇ ਵਿਆਹ ਸਮਾਗਮ ਦੌਰਾਨ ਪਟਾਕੇ ਚਲਾਏ ਜਾਣ, ਪਰ ਕੁਝ ਸਮੇਂ ਬਾਅਦ ਰੌਲਾ ਪੈ ਗਿਆ। ਕਾਰ ਸਵਾਰ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਫਿਰ ਵੀ ਗੈਂਗਸਟਰ ਬਲੇਨੋ ਗੱਡੀ ‘ਤੇ ਫਾਇਰਿੰਗ ਕਰਦੇ ਰਹੇ।
ਬਦਮਾਸ਼ਾਂ ਨੇ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਗੋਲੀਆਂ ਕਾਰ ਦੇ ਬੋਨਟ ਅਤੇ ਸ਼ੀਸ਼ੇ ਨੂੰ ਲੱਗੀਆਂ। ਗੋਲ਼ੀਬਾਰੀ ‘ਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਇੱਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਹੈ।
ਥਾਣਾ ਦਰੇਸੀ ਦੇ ਐਸਐਚਓ ਹਰਪ੍ਰੀਤ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 4 ਖੋਲ ਬਰਾਮਦ ਕੀਤੇ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ਼ ਸਿਟੀ ਕੈਮਰਿਆਂ ‘ਤੇ ਵੀ ਕੰਮ ਕਰ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਪਰ ਦੇਰ ਰਾਤ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਜ਼ਖ਼ਮੀ ਵਿਅਕਤੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਅਜਿਹੇ ਵਿਅਕਤੀ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਸ ਮੌਕੇ ਗੱਡੀ ਦੀ ਮਾਲਕ ਮਹਿਲਾ ਅਤੇ ਉਸਦੇ ਵੱਡੇ ਬੇਟੇ ਨੇ ਆਰੋਪ ਲਗਾਇਆ ਕਿ ਕਰੀਬ 15 ਤੋਂ 20 ਬਦਮਾਸ਼ ਮੋਟਰਸਾਈਕਲਾਂ ਅਤੇ ਇੱਕ ਵਰਨਾ ਕਾਰ ਵਿੱਚ ਆਏ। ਜਿਨ੍ਹਾਂ ਨੇ ਉਹਨਾਂ ਦੀ ਗੱਡੀ ਉੱਪਰ ਹਮਲਾ ਕਰ ਦਿੱਤਾ, ਜਿਸ ਨੂੰ ਉਹਨਾਂ ਕੋਲੋਂ ਕੋਈ ਵਿਅਕਤੀ ਮੰਗ ਕੇ ਲੈ ਕੇ ਗਿਆ ਸੀ। ਪੀੜਤ ਪਰਿਵਾਰ ਨੇ ਆਰੋਪ ਲਗਾਇਆ ਕਿ ਆਰੋਪੀ ਉਹਨਾਂ ਦੇ ਬੇਟੇ ਮੁਕਲ ਨੂੰ ਨਿਸ਼ਾਨਾ ਬਣਾਉਣ ਆਏ ਸਨ। ਜਿਸ ਦਾ ਇੱਕ ਵਿਅਕਤੀ ਨਾਲ ਜੂਏ ਨੂੰ ਲੈ ਕੇ ਹੋਈ ਮਾਰਕੁੱਟ ਸਬੰਧੀ ਵਿਵਾਦ ਹੈ।
ਬਦਮਾਸ਼ਾਂ ਨੇ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਗੋਲੀਆਂ ਕਾਰ ਦੇ ਬੋਨਟ ਅਤੇ ਸ਼ੀਸ਼ੇ ਨੂੰ ਲੱਗੀਆਂ। ਗੋਲ਼ੀਬਾਰੀ ‘ਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਇੱਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਹੈ।