International

ਸ਼ੇਖ ਹਸੀਨਾ ਨੂੰ ਅਮਰੀਕਾ ਤੋਂ ਝਟਕਾ, ਬਰਤਾਨੀਆ ਤੋਂ ਆਸ ਦੀ ਉਮੀਦ

ਬੰਗਲਾਦੇਸ਼ (Bangladesh) ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਬਰਤਾਨੀਆ ਵਿੱਚ ਸ਼ਰਣ ਦੀ ਮੰਗ ਕੀਤੀ ਹੈ ਪਰ ਇਸ ਨੂੰ ਲੈ ਕੇ ਉੱਥੋਂ ਦੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਮਰੀਕਾ ਵੱਲੋਂ ਝਟਕਾ ਲੱਗਾ ਹੈ। ਅਮਰੀਕਾ ਵੱਲੋਂ ਸ਼ੇਖ ਹਸੀਨਾ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਹੈ। ਉਹ ਕੱਲ੍ਹ ਭਾਰਤ ਦੇ ਹਿੰਡਨ ਹਵਾਈ ਅੱਡੇ ‘ਤੇ ਉਤਰੀ ਸੀ। ਭਾਰਤ ਸਰਕਾਰ ਵੱਲੋਂ ਇਸ ਸਮੇਂ ਹਸੀਨਾ ਨੂੰ ਇਕ ਖ਼ਾਸ ਗੈਸਟ ਹਾਊਸ ਵਿੱਚ ਰੱਖਿਆ ਹੈ। ਹਸੀਨਾ ਵੱਲੋਂ ਬਰਤਾਨੀਆ ਵਿੱਚ ਸ਼ਰਨ ਲੈਣ ਦੀ ਯੋਜਨਾ ਹੈ। ਇਸ ਸਬੰਧੀ ਲੰਡਨ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲਬਾਤ ਜਾਰੀ ਹੈ। ਇਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ ਪਰ ਅਮਰੀਕਾ ਵੱਲੋਂ ਉਨ੍ਹਾਂ ਦਾ ਵੀਜ਼ਾ ਰੱਦ ਕਰਕੇ ਸ਼ੇਖ ਹਸੀਨਾ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ।

ਇਹ ਦੱਸਣਾ ਜ਼ਰੂਰੀ ਹੈ ਕਿ ਸ਼ੇਖ ਹਸੀਨਾ ਦੀ ਭੈਣ ਸ਼ੇਖ ਰੇਹਾਨਾ ਅਤੇ ਭਤੀਜੀ ਟਿਊਲਿਪ ਸਿੱਦੀਕੀ ਬਰਤਾਨੀਆ ਦੀ ਨਾਗਰਿਕ ਹਨ, ਇਸ ਕਰਕੇ ਹਸੀਨਾ ਬਰਤਾਨੀਆ ਜਾਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ –   ‘ਅਗਲੇ ਇਜਲਾਸ ‘ਚ ਆਵੇਗਾ MSP ਗਰੰਟੀ ਬਿੱਲ’!