Punjab

ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ !

ਬਿਉਰੋ ਰਿਪੋਰਟ : ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲਾ ਦਾ ਇੱਕ ਵਾਰ ਮੁੜ ਤੋਂ ਝੂਠ ਫੜਿਆ ਗਿਆ ਹੈ । ਪਿਛਲੇ ਹਫਤੇ ਉਨ੍ਹਾਂ ਨੇ ਇੱਕ ਧਮਕੀ ਭਰਿਆ ਆਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਮੈਨੂੰ ਅਤੇ ਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਪਰ ਪੁਲਿਸ ਕੁਝ ਨਹੀਂ ਕਰ ਰਹੀ ਹੈ । ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਸੁਰੱਖਿਆ ਲੈਣ ਦੇ ਲਈ ਸੰਤੋਖ ਸਿੰਘ ਨੇ ਡਰਾਮਾ ਕੀਤਾ ਸੀ ।

DSP ਬਾਬਾ ਬਕਾਲਾ ਸੁਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਸੰਤੋਖ ਗਿੱਲ ਖਿਲਾਫ ਅਪਰਾਧਿਕ ਕੇਸ ਦਰਜ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਹੈ । ਕਿਉਂਕਿ ਉਹ ਇੱਕ ਜਥੇਬੰਦੀ ਦੇ ਪ੍ਰਧਾਨ ਹਨ । ਪੁਲਿਸ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਸੰਤੋਖ ਸਿੰਘ ਗਿੱਲ ਨੇ ਸੁਰੱਖਿਆ ਦੀ ਦੁਰਵਰਤੋਂ ਕੀਤੀ ਅਤੇ ਹੁਣ ਵੀ ਉਨ੍ਹਾਂ ਦੇ ਧਮਕੀ ਵਾਲੇ ਦਾਅਵੇ ਵਿੱਚ ਕੋਈ ਦਮ ਨਹੀਂ ਹੈ । DSP ਨੇ ਕਿਹਾ ਪੁਲਿਸ ਤਫਤੀਸ਼ ਫਿਲਹਾਲ ਜਾਰੀ ਹੈ ਇਸ ਦੇ ਖਤਮ ਹੁੰਦੇ ਹੀ ਸਾਰੀ ਕਾਰਵਾਈ ਕੀਤੀ ਜਾਵੇਗੀ।

2 ਸਾਲ ਪਹਿਲਾਂ ਵੀ ਸੰਤੋਖ ਸਿੰਘ ਦੇ ਖਿਲਾਫ ਇੱਕ ਔਰਤ ਨੇ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ । ਉਹ ਪਹਿਲਾਂ ਵੀ ਆਪਣੇ ਭੜਕਾਉ ਬਿਆਨਾਂ ਦੇ ਨਾਲ ਵਿਵਾਦਾਂ ਵਿੱਚ ਰਹਿੰਦੇ ਹਨ । ਪਿਛਲੇ ਸਾਲ ਅੰਮ੍ਰਿਤਸਰ ਵਿੱਚ ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਵੀ ਸੰਤੋਖ ਗਿੱਲ ਨੇ ਭੜਕਾਉ ਬਿਆਨ ਦਿੱਤੇ ਸਨ । ਉਹ ਵੀ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਜੁੜਿਆ ਹੋਇਆ ਹੈ ।