ਬਿਉਰੋ ਰਿਪੋਰਟ : ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ । ਇਹ ਕਹਾਵਤ ਸੱਚ ਸਾਬਿਤ ਹੋਈ ਹੈ ਹੁਸ਼ਿਆਰਪੁਰ ਦੇ ਇੱਕ ਸ਼ਖਸ ਨਾਲ । ਡਰਾਅ ਨਿਕਲਣ ਤੋਂ 4 ਘੰਟੇ ਪਹਿਲਾਂ ਹੀ ਇੱਕ ਸ਼ਖਸ ਨੇ ਲਾਟਰੀ ਖਰੀਦੀ ਅਤੇ ਉਹ ਢਾਈ ਕਰੋੜ ਦਾ ਇਨਾਮ ਜਿੱਤ ਗਿਆ। ਕਿਸਾਨ ਪਿਛਲੇ 40 ਸਾਲ ਤੋਂ ਲਾਟਰੀ ਖਰੀਦ ਰਿਹਾ ਸੀ । ਸੋਮਵਾਰ ਨੂੰ ਉਹ ਦਵਾਈ ਖਰੀਦਣ ਆਇਆ ਸੀ ਤਾਂ ਉਸ ਨੇ ਲਾਟਰੀ ਦੀ ਟਿਕਟ ਖਰੀਦ ਲਈ । ਇਸੇ ਵਜ੍ਹਾ ਨਾਲ ਜਦੋਂ ਉਸ ਦਾ ਇਨਾਮ ਨਿਕਲਿਆ ਤਾਂ ਉਸ ਨੂੰ ਭਰੋਸਾ ਹੀ ਨਹੀਂ ਹੋਇਆ।
ਮਾਹਿਲਪੁਰ ਦੇ ਰਹਿਣ ਵਾਲੇ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹਰ ਹਫਤੇ ਹੁਸ਼ਿਆਰਪੁਰ ਵਿੱਚ ਦਵਾਈ ਲੈਣ ਆਉਂਦਾ ਹੈ । 4 ਨਵੰਬਰ ਨੂੰ ਜਦੋਂ ਉਹ ਦਵਾਈ ਲੈਣ ਦੇ ਲਈ ਆਏ ਤਾਂ ਉਨ੍ਹਾਂ ਨੇ ਇੱਕ ਸਟਾਲ ਤੋਂ ਲਾਟਰੀ ਖਰੀਦੀ । 3 ਵਜੇ ਦਵਾਈ ਲੈਕੇ ਘਰ ਪਰਤਿਆ ਤਾਂ 7 ਵਜੇ ਸ਼ਾਮ ਨੂੰ ਸਟਾਲ ਮਾਲਿਕ ਦਾ ਫੋਨ ਆਇਆ ਉਸ ਨੇ ਕਿਹਾ ਤੁਹਾਡੀ ਢਾਈ ਕਰੋੜ ਦੀ ਲਾਟਰੀ ਲੱਗ ਗਈ ਹੈ। ਉਸ ਨੂੰ ਯਕੀਨ ਨਹੀਂ ਆਇਆ । ਜਿਸ ਦੇ ਬਾਅਦ ਸੋਮਵਾਰ ਨੂੰ ਦੋਸਤਾਂ ਦੇ ਨਾਲ ਹੁਸ਼ਿਆਰਪੁਰ ਇਸ ਨੂੰ ਪੁੱਖਤਾ ਕਰਨ ਦੇ ਲਈ ਪਹੁੰਚਿਆ। ਉਨ੍ਹਾਂ ਨੇ ਕਿਹਾ ਇਸ ਦੇ ਬਾਰੇ ਉਨ੍ਹਾਂ ਨੇ ਘਰ ਕਿਸੇ ਨੂੰ ਨਹੀਂ ਦੱਸਿਆ ਹੈ । ਉਹ ਛੋਟੇ ਕਿਸਾਨ ਹਨ । ਹੁਣ ਪਰਿਵਾਰ ਦੇ ਨਾਲ ਗੱਲ ਕਰਕੇ ਵੇਖਣਗੇ ਕਿ ਪੈਸੇ ਦੀ ਵਰਤੋਂ ਕਿੱਥੇ ਕਰਨੀ ਹੈ ।
ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰਦਾ ਹੈ । ਉਨ੍ਹਾਂ ਦੇ 2 ਬੱਚਿਆਂ ਦਾ ਵਿਆਹ ਹੋ ਚੁੱਕਿਆ ਹੈ । ਉਹ ਇਸ ਪੈਸੇ ਦੀ ਵਰਤੋਂ ਪਰਿਵਾਰ ਦੀ ਸਲਾਹ ਦੇ ਬਾਅਦ ਹੀ ਕਰਨਗੇ। ਲਾਟਰੀ ਸਟਾਲ ਦੇ ਮਾਲਿਕ ਅਗਰਵਾਲ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਲਾਟਰੀ ਵੇਚ ਰਹੇ ਹਨ। ਇਸ ਤੋਂ ਪਹਿਲਾਂ ਪਿਤਾ ਵੀ ਇਹ ਹੀ ਕੰਮ ਕਰਦੇ ਸਨ । ਅੱਜ ਉਨ੍ਹਾਂ ਦੇ ਸਟਾਲ ਤੋਂ ਤੀਜੇ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ । ਜੋ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ।