India Sports

ਸ਼ੀਤਲ ਦੇਵੀ ਨੇ ਵਿਸ਼ਵ ਪੈਰਾ ਤੀਰਅੰਦਾਜ਼ੀ ਚੈਂਪਿਅਨਸ਼ਿਪ ਵਿੱਚ ਰਚਿਆ ਇਤਿਹਾਸ

ਬਿਊਰੋ ਰਿਪੋਰਟ (27 ਸਤੰਬਰ 2025): ਭਾਰਤ ਦੀ ਸ਼ੀਤਲ ਦੇਵੀ ਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿੱਚ ਹੋਈ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪਿਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਸ਼ੀਤਲ ਨੇ ਮਹਿਲਾ ਕੰਪਾਊਂਡ ਓਪਨ ਫਾਈਨਲ ਵਿੱਚ ਤੁਰਕੀ ਦੀ ਦੁਨੀਆ ਦੀ ਨੰਬਰ ਇੱਕ ਪੈਰਾ ਤੀਰਅੰਦਾਜ਼ ਓਜ਼ਨੂਰ ਕਿਉਰ ਗਿਰਡੀ ਨੂੰ 146-143 ਨਾਲ ਹਰਾਕੇ ਸੋਨੇ ਦਾ ਤਗਮਾ ਆਪਣੇ ਨਾਮ ਕਰ ਲਿਆ।

ਦੱਸ ਦੇਈਏ ਗਿਰਡੀ ਤਿੰਨ ਵਾਰੀ ਦੀ ਵਿਸ਼ਵ ਚੈਂਪਿਅਨ ਅਤੇ 2024 ਪੈਰਿਸ ਪੈਰਾਲੰਪਿਕ ਦੀ ਗੋਲਡ ਮੈਡਲਿਸਟ ਰਹੀ ਹੈ।

ਇਸ ਚੈਂਪਿਅਨਸ਼ਿਪ ਵਿੱਚ ਇਹ ਸ਼ੀਤਲ ਦੇਵੀ ਦਾ ਤੀਜਾ ਤਗਮਾ ਹੈ। ਇਸ ਤੋਂ ਪਹਿਲਾਂ ਸ਼ੀਤਲ ਅਤੇ ਸਰਿਤਾ ਨੇ ਮਹਿਲਾ ਕੰਪਾਊਂਡ ਟੀਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਸ਼ੀਤਲ ਨੇ ਤੋਮਨ ਕੁਮਾਰ ਨਾਲ ਮਿਲ ਕੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗਮਾ ਹਾਸਲ ਕੀਤਾ।