The Khalas Tv Blog Punjab ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ‘ਤੇ ਲਗਾਏ ਗੰਭੀਰ ਇਲਜ਼ਾਮ, ਰਮਨ ਅਰੋੜਾ ਉੱਤੇ ਕੱਸੇ ਤੰਜ
Punjab

ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ‘ਤੇ ਲਗਾਏ ਗੰਭੀਰ ਇਲਜ਼ਾਮ, ਰਮਨ ਅਰੋੜਾ ਉੱਤੇ ਕੱਸੇ ਤੰਜ

Sheetal Angural

ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਖਿਲਾਫ਼ ਅੱਜ ਸਬੂਤਾਂ ਨੂੰ ਜਨਤਕ ਨਹੀਂ ਕਰ ਪਾਏ। ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਨ ਤੋਂ ਬਾਅਦ ਅੱਜ ਸ਼ੀਤਲ ਅੰਗੁਰਾਲ ਆਪਣੇ ਸਮਰਥਕਾਂ ਨਾਲ ਬਾਬੂ ਜਗਜੀਵਨ ਰਾਮ ਚੌਕ ਵਿਖੇ ਪਹੁੰਚੇ ਹਨ। ਇੱਥੇ 2 ਵਜੇ ਤੋਂ 2.45 ਵਜੇ ਤਕ ਮੁੰਖ ਮੰਤਰੀ ਦਾ ਇਤਜਾਰ ਕਰਦੇ ਰਹੇ. ਪਰ ਸੀਐਮ ਨਹੀਂ ਆਏ, ਫਿਰ ਉਸ ਤੋਂ ਬਾਅਦ ਅਗੁਰਾਲ ਨੇ ਸੀਐਮ ਹਾਊਸ ਫੋਨ ਵੀ ਕਰਿਆ ਪਰ ਕਿਸੇ ਨੇ ਉਠਾਇਆ ਨਹੀਂ।

ਇਸ ਦੌਰਾਨ ਅੰਗੁਰਲਾ ਨੇ ਕਿਹਾ ਕਿ ਮੈਂ ਪੈਨਡਾਈਵ ਵਾਲਾ ਗਿਫ਼ਟ ਸੀਐਮ ਨੂੰ ਦੇਵਾਂਗੇ ਓਹ ਤਾਂ ਨਹੀਂ ਆਏ ਲੈਣ… ਇਸ ਪੈਨਡਾਈਵ ਸਬੂਤ ਜਲੰਧਰ ਸੈਂਟਰ ਤੋਂ ਆਪ ਦਾ ਵਿਧਾਇਕ ਰਮਨ ਅਰੋੜਾ ਦੇ ਖਿਲਾਫ਼ ਹਨ ਜੋ ਉਸ ਨੇ ਲੋਕਾਂ ਨੂੰ ਠੱਗਿਆ ਹੈ।

ਹਲਾਂਕਿ ਅੱਜ ਅੰਗੁਰਾਲ ਨੇ ਕੋਈ ਸਬੂਤ ਜਨਤਕ ਨਹੀਂ ਕੀਤਾ ਜੋ ਉਹ ਦਾਆਵਾ ਕਰਦੇ ਆ ਰਹੇ ਸੀ ਕਿ ਮੈਂ ਇਹਨਾਂ ਨੂੰ ਮੀਡੀਆ ‘ਚ ਜਨਤਕ ਕਰਾਗਾ, ਦਰਅਸਲ ਸ਼ੀਤਲ ਅਗੁਰਾਲ ਨੇ ਦਾਅਵਾ ਕੀਤਾ ਸੀ ਕਿ ਜਲੰਧਰ ਸੈਂਟਰ ਤੋਂ ਆਪ ਦਾ ਵਿਧਾਇਕ ਰਮਨ ਅਰੋੜਾ, ਸੀਐਮ ਮਾਨ ਦੀ ਪਤਨੀ ਅਤੇ ਭੈਣ ਦੇ ਨਾਮ ‘ਤੇ ਪੈਸੇ ਵਸੂਲਦਾ ਹੈ।

ਜਿਸ ਦੇ ਸਾਰੇ ਸਬੂਤ ਸ਼ੀਤਲ ਤੋਂ ਮੌਜੂਦ ਹਨ। ਇਸ ਤੋਂ ਪਹਿਲਾਂ ਅੰਗੁਰਾਲ ਨੇ ਸੀਐਮ ਮਾਨ ਨੂੰ ਕਿਹਾ ਸੀ ਕਿ ਮੇਰੇ ਤੋਂ ਸਬੂਤ ਲੈ ਕੇ ਕਾਰਵਾਈ ਕਰੋ ਜੇ ਨਹੀਂ ਕੀਤੀ ਤਾਂ ਮੈਂ ਇਹਨਾਂ ਨੂੰ 5 ਜੁਲਾਈ ਨੂੰ ਜਨਤਕ ਕਰ ਦੇਵਾਂਗਾ। ਇਸ ਦੇ ਜਵਾਬ ‘ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਇੰਤਜ਼ਾਰ ਕਿਉਂ ਕਰੋ, ਇਹ ਸਬੂਤ ਅੱਜ ਹੀ ਦੇ ਦਿਓ। ਜਿਸ ਤੋ ਬਾਅਦ ਹੁਣ ਸ਼ੀਤਲ ਅੰਗੁਰਾਲ ਮੈਦਾਨ ‘ਚ ਨਿੱਤਰਨ ਆਏ ਪਰ ਕੋਈ ਵੀ ਸਬੂਤ ਭਰੀ ਸਭਾ ‘ਚ ਜਨਤਕ ਨਹੀਂ ਕੀਤਾ।

ਇਹ ਵੀ ਪੜ੍ਹੋ –  ਕਿਸਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ! ਖੇਤ ’ਚੋਂ ਮਿਲੀ ਲਾਸ਼, ਜਲਦਬਾਜ਼ੀ ’ਚ ਕੀਤਾ ਅੰਤਿਮ ਸਸਕਾਰ

 

Exit mobile version